ਜ਼ਬੂਰਾਂ 86

ਕਿਉਂਕਿ ਤੇਰਾ ਪਿਆਰ ਮੇਰੇ ਲਈ ਮਹਾਨ ਹੈ; ਤੂੰ ਮੈਨੂੰ ਹਨੇਰੇ ਦੇ ਡੂੰਘੇ ਟੋਏ ਵਿੱਚੋਂ, ਅਤੇ ਤੂੰ ਮੇਰੀ ਜਾਨ ਨੂੰ ਹੇਠਲੇ ਪਤਾਲ ਤੋਂ ਕੱਢਿਆ।

Psalm 86:13 (UKJV) For great is your mercy toward me: and you have delivered my soul from the low hell.

11ਹੇ ਯਾਹਵੇਹ, ਮੈਨੂੰ ਆਪਣਾ ਰਾਹ ਸਿਖਾ, ਤਾਂ ਜੋ ਮੈਂ ਤੇਰੀ ਸਚਿਆਈ ਉੱਤੇ ਭਰੋਸਾ ਰੱਖਾਂ। ਮੈਨੂੰ ਇੱਕ ਚਿੱਤ ਵਾਲਾ ਦਿਲ ਦਿਓ, ਤਾਂ ਜੋ ਮੈਂ ਤੇਰੇ ਨਾਮ ਤੋਂ ਡਰਾਂ।

12ਹੇ ਯਾਹਵੇਹ ਮੇਰੇ ਪਰਮੇਸ਼ਵਰ, ਮੈਂ ਪੂਰੇ ਦਿਲ ਨਾਲ ਤੇਰੀ ਮਹਿਮਾ ਕਰਾਂਗਾ, ਮੈਂ ਸਦਾ ਲਈ ਤੇਰੇ ਨਾਮ ਦੀ ਮਹਿਮਾ ਕਰਾਂਗਾ।

13ਕਿਉਂਕਿ ਤੇਰਾ ਪਿਆਰ ਮੇਰੇ ਲਈ ਮਹਾਨ ਹੈ; ਤੂੰ ਮੈਨੂੰ ਹਨੇਰੇ ਦੇ ਡੂੰਘੇ ਟੋਏ ਵਿੱਚੋਂ, ਅਤੇ ਤੂੰ ਮੇਰੀ ਜਾਨ ਨੂੰ ਹੇਠਲੇ ਪਤਾਲ ਤੋਂ ਕੱਢਿਆ।

14ਹੇ ਪਰਮੇਸ਼ਵਰ, ਹੰਕਾਰੀ ਦੁਸ਼ਮਣ ਮੇਰੇ ਉੱਤੇ ਹਮਲਾ ਕਰ ਰਹੇ ਹਨ; ਬੇਰਹਿਮ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਨੂੰ ਤੁਹਾਡੀ ਕੋਈ ਪਰਵਾਹ ਨਹੀਂ ਹੈ।

15ਪਰ ਹੇ ਯਾਹਵੇਹ, ਤੂੰ ਦਿਆਲੂ ਅਤੇ ਕਿਰਪਾਲੂ ਪਰਮੇਸ਼ਵਰ ਹੈ, ਕ੍ਰੋਧ ਵਿੱਚ ਧੀਮਾ, ਪ੍ਰੇਮ ਅਤੇ ਵਫ਼ਾਦਾਰੀ ਵਿੱਚ ਭਰਪੂਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.