1ਉਸ ਨੇ ਪਵਿੱਤਰ ਪਹਾੜ ਉੱਤੇ ਆਪਣੇ ਸ਼ਹਿਰ ਦੀ ਸਥਾਪਨਾ ਕੀਤੀ ਹੈ।
2ਯਾਹਵੇਹ ਸੀਯੋਨ ਦੇ ਦਰਵਾਜ਼ਿਆਂ ਨੂੰ ਯਾਕੋਬ ਦੇ ਹੋਰ ਸਾਰੇ ਘਰਾਂ ਨਾਲੋਂ ਵੱਧ ਪਿਆਰ ਕਰਦਾ ਹੈ।
3ਪਰਮੇਸ਼ਵਰ ਦੇ ਸ਼ਹਿਰ, ਤੇਰੇ ਬਾਰੇ ਸ਼ਾਨਦਾਰ ਗੱਲਾਂ ਕਹੀਆਂ ਜਾਂਦੀਆਂ ਹਨ!
4“ਮੈਂ ਰਾਹਾਬ ਅਤੇ ਬਾਬੇਲ ਨੂੰ, ਉਹਨਾਂ ਲੋਕਾਂ ਵਿੱਚ ਦਰਜ ਕਰਾਂਗਾ ਜੋ ਮੈਨੂੰ ਮੰਨਦੇ ਹਨ, ਫ਼ਲਿਸਤੀਆਂ ਨੂੰ ਵੀ ਅਤੇ ਸੂਰ ਅਤੇ ਕੂਸ਼ ਨੂੰ ਵੀ, ਅਤੇ ਆਖਾਂਗਾ, ‘ਇਹ ਸੀਯੋਨ ਵਿੱਚ ਜੰਮਿਆ ਸੀ।’ ”