ਜ਼ਬੂਰਾਂ 87

ਪਰਮੇਸ਼ਵਰ ਦੇ ਸ਼ਹਿਰ, ਤੇਰੇ ਬਾਰੇ ਸ਼ਾਨਦਾਰ ਗੱਲਾਂ ਕਹੀਆਂ ਜਾਂਦੀਆਂ ਹਨ!

Psalm 87:3 (UKJV) Glorious things are spoken of you, O city of God. Selah.

1ਉਸ ਨੇ ਪਵਿੱਤਰ ਪਹਾੜ ਉੱਤੇ ਆਪਣੇ ਸ਼ਹਿਰ ਦੀ ਸਥਾਪਨਾ ਕੀਤੀ ਹੈ।

2ਯਾਹਵੇਹ ਸੀਯੋਨ ਦੇ ਦਰਵਾਜ਼ਿਆਂ ਨੂੰ ਯਾਕੋਬ ਦੇ ਹੋਰ ਸਾਰੇ ਘਰਾਂ ਨਾਲੋਂ ਵੱਧ ਪਿਆਰ ਕਰਦਾ ਹੈ।

3ਪਰਮੇਸ਼ਵਰ ਦੇ ਸ਼ਹਿਰ, ਤੇਰੇ ਬਾਰੇ ਸ਼ਾਨਦਾਰ ਗੱਲਾਂ ਕਹੀਆਂ ਜਾਂਦੀਆਂ ਹਨ!

4“ਮੈਂ ਰਾਹਾਬ ਅਤੇ ਬਾਬੇਲ ਨੂੰ, ਉਹਨਾਂ ਲੋਕਾਂ ਵਿੱਚ ਦਰਜ ਕਰਾਂਗਾ ਜੋ ਮੈਨੂੰ ਮੰਨਦੇ ਹਨ, ਫ਼ਲਿਸਤੀਆਂ ਨੂੰ ਵੀ ਅਤੇ ਸੂਰ ਅਤੇ ਕੂਸ਼ ਨੂੰ ਵੀ, ਅਤੇ ਆਖਾਂਗਾ, ‘ਇਹ ਸੀਯੋਨ ਵਿੱਚ ਜੰਮਿਆ ਸੀ।’ ”

5ਅਸਲ ਵਿੱਚ ਸੀਯੋਨ ਬਾਰੇ ਕਿਹਾ ਜਾਵੇਗਾ, “ਇਹ ਵੀ ਅਤੇ ਉਹ ਵੀ ਉੱਥੇ ਜੰਮੇ ਹਨ, ਅਤੇ ਅੱਤ ਮਹਾਨ ਉਸ ਨੂੰ ਕਾਇਮ ਕਰੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.