12ਤੂੰ ਉੱਤਰ ਅਤੇ ਦੱਖਣ ਨੂੰ ਬਣਾਇਆ ਹੈ; ਤਾਬੋਰ ਅਤੇ ਹਰਮੋਨ ਤੇਰੇ ਨਾਮ ਦੀ ਖੁਸ਼ੀ ਵਿੱਚ ਗਾਉਂਦੇ ਹਨ।
13ਤੇਰੀ ਬਾਂਹ ਸ਼ਕਤੀ ਨਾਲ ਭਰਪੂਰ ਹੈ; ਤੇਰਾ ਹੱਥ ਬਲਵਾਨ ਹੈ, ਤੇਰਾ ਸੱਜਾ ਹੱਥ ਉੱਚਾ ਹੈ।
14ਧਰਮ ਅਤੇ ਨਿਆਂ ਤੇਰੇ ਸਿੰਘਾਸਣ ਦੀ ਨੀਂਹ ਹਨ, ਪਿਆਰ ਅਤੇ ਵਫ਼ਾਦਾਰੀ ਤੁਹਾਡੇ ਅੱਗੇ ਚੱਲਦੀ ਹੈ।
15ਹੇ ਯਾਹਵੇਹ ਧੰਨ ਹਨ ਉਹ ਜਿਨ੍ਹਾਂ ਨੇ ਤੇਰੀ ਵਡਿਆਈ ਕਰਨੀ ਸਿੱਖੀ, ਜੋ ਤੇਰੀ ਹਜ਼ੂਰੀ ਵਿੱਚ ਚੱਲਦੇ ਹਨ।
16ਉਹ ਦਿਨ ਭਰ ਤੇਰੇ ਨਾਮ ਵਿੱਚ ਆਨੰਦ ਕਰਦੇ ਹਨ; ਉਹ ਤੇਰੀ ਧਾਰਮਿਕਤਾ ਦਾ ਜਸ਼ਨ ਮਨਾਉਂਦੇ ਹਨ।