ਜ਼ਬੂਰਾਂ 89

ਤੇਰੀ ਬਾਂਹ ਸ਼ਕਤੀ ਨਾਲ ਭਰਪੂਰ ਹੈ; ਤੇਰਾ ਹੱਥ ਬਲਵਾਨ ਹੈ, ਤੇਰਾ ਸੱਜਾ ਹੱਥ ਉੱਚਾ ਹੈ।

Psalm 89:13 (UKJV) You have a mighty arm: strong is your hand, and high is your right hand.

11ਅਕਾਸ਼ ਤੇਰਾ ਹੈ ਅਤੇ ਧਰਤੀ ਵੀ ਤੇਰੀ ਹੈ, ਤੂੰ ਸੰਸਾਰ ਦੀ ਸਥਾਪਨਾ ਕੀਤੀ ਅਤੇ ਜੋ ਕੁਝ ਇਸ ਵਿੱਚ ਹੈ।

12ਤੂੰ ਉੱਤਰ ਅਤੇ ਦੱਖਣ ਨੂੰ ਬਣਾਇਆ ਹੈ; ਤਾਬੋਰ ਅਤੇ ਹਰਮੋਨ ਤੇਰੇ ਨਾਮ ਦੀ ਖੁਸ਼ੀ ਵਿੱਚ ਗਾਉਂਦੇ ਹਨ।

13ਤੇਰੀ ਬਾਂਹ ਸ਼ਕਤੀ ਨਾਲ ਭਰਪੂਰ ਹੈ; ਤੇਰਾ ਹੱਥ ਬਲਵਾਨ ਹੈ, ਤੇਰਾ ਸੱਜਾ ਹੱਥ ਉੱਚਾ ਹੈ।

14ਧਰਮ ਅਤੇ ਨਿਆਂ ਤੇਰੇ ਸਿੰਘਾਸਣ ਦੀ ਨੀਂਹ ਹਨ, ਪਿਆਰ ਅਤੇ ਵਫ਼ਾਦਾਰੀ ਤੁਹਾਡੇ ਅੱਗੇ ਚੱਲਦੀ ਹੈ।

15ਹੇ ਯਾਹਵੇਹ ਧੰਨ ਹਨ ਉਹ ਜਿਨ੍ਹਾਂ ਨੇ ਤੇਰੀ ਵਡਿਆਈ ਕਰਨੀ ਸਿੱਖੀ, ਜੋ ਤੇਰੀ ਹਜ਼ੂਰੀ ਵਿੱਚ ਚੱਲਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.