9ਤੂੰ ਹੀ ਸਮੁੰਦਰ ਦੇ ਉਛਾਲ ਉੱਤੇ ਰਾਜ ਕਰਦਾ ਹੈ, ਜਦੋਂ ਇਸ ਦੀਆਂ ਲਹਿਰਾਂ ਉੱਪਰ ਉੱਠਦੀਆਂ ਹਨ, ਤੂੰ ਉਹਨਾਂ ਨੂੰ ਥੰਮ੍ਹਾ ਦਿੰਦਾ ਹੈ।
10ਤੂੰ ਰਾਹਾਬ ਨੂੰ ਵੱਢੇ ਹੋਏ ਲੋਕਾਂ ਵਾਂਗ ਕੁਚਲਿਆ ਸੀ, ਤੂੰ ਆਪਣੀ ਮਜ਼ਬੂਤ ਬਾਂਹ ਨਾਲ ਆਪਣੇ ਵੈਰੀਆਂ ਨੂੰ ਚੂਰ-ਚੂਰ ਕਰ ਦਿੱਤਾ।
11ਅਕਾਸ਼ ਤੇਰਾ ਹੈ ਅਤੇ ਧਰਤੀ ਵੀ ਤੇਰੀ ਹੈ, ਤੂੰ ਸੰਸਾਰ ਦੀ ਸਥਾਪਨਾ ਕੀਤੀ ਅਤੇ ਜੋ ਕੁਝ ਇਸ ਵਿੱਚ ਹੈ।
12ਤੂੰ ਉੱਤਰ ਅਤੇ ਦੱਖਣ ਨੂੰ ਬਣਾਇਆ ਹੈ; ਤਾਬੋਰ ਅਤੇ ਹਰਮੋਨ ਤੇਰੇ ਨਾਮ ਦੀ ਖੁਸ਼ੀ ਵਿੱਚ ਗਾਉਂਦੇ ਹਨ।
13ਤੇਰੀ ਬਾਂਹ ਸ਼ਕਤੀ ਨਾਲ ਭਰਪੂਰ ਹੈ; ਤੇਰਾ ਹੱਥ ਬਲਵਾਨ ਹੈ, ਤੇਰਾ ਸੱਜਾ ਹੱਥ ਉੱਚਾ ਹੈ।