14ਧਰਮ ਅਤੇ ਨਿਆਂ ਤੇਰੇ ਸਿੰਘਾਸਣ ਦੀ ਨੀਂਹ ਹਨ, ਪਿਆਰ ਅਤੇ ਵਫ਼ਾਦਾਰੀ ਤੁਹਾਡੇ ਅੱਗੇ ਚੱਲਦੀ ਹੈ।
15ਹੇ ਯਾਹਵੇਹ ਧੰਨ ਹਨ ਉਹ ਜਿਨ੍ਹਾਂ ਨੇ ਤੇਰੀ ਵਡਿਆਈ ਕਰਨੀ ਸਿੱਖੀ, ਜੋ ਤੇਰੀ ਹਜ਼ੂਰੀ ਵਿੱਚ ਚੱਲਦੇ ਹਨ।
16ਉਹ ਦਿਨ ਭਰ ਤੇਰੇ ਨਾਮ ਵਿੱਚ ਆਨੰਦ ਕਰਦੇ ਹਨ; ਉਹ ਤੇਰੀ ਧਾਰਮਿਕਤਾ ਦਾ ਜਸ਼ਨ ਮਨਾਉਂਦੇ ਹਨ।
17ਕਿਉਂ ਜੋ ਤੂੰ ਉਹਨਾਂ ਦੀ ਮਹਿਮਾ ਅਤੇ ਸ਼ਕਤੀ ਹੈ, ਅਤੇ ਆਪਣੀ ਕਿਰਪਾ ਨਾਲ ਤੂੰ ਸਾਡੇ ਸਿੰਗ ਨੂੰ ਉੱਚਾ ਕਰੇਂਗਾ।
18ਸੱਚ-ਮੁੱਚ, ਸਾਡੀ ਢਾਲ ਯਾਹਵੇਹ ਹੈ, ਇਸਰਾਏਲ ਦਾ ਪਵਿੱਤਰ ਪੁਰਖ ਸਾਡਾ ਰਾਜਾ ਹੈ।