23ਮੈਂ ਉਹ ਦੇ ਅੱਗੇ ਉਹ ਦੇ ਵੈਰੀਆਂ ਨੂੰ ਕੁਚਲ ਦਿਆਂਗਾ ਅਤੇ ਉਹ ਦੇ ਵਿਰੋਧੀਆਂ ਨੂੰ ਮਾਰ ਦਿਆਂਗਾ।
24ਮੇਰਾ ਵਫ਼ਾਦਾਰ ਪਿਆਰ ਉਹ ਦੇ ਨਾਲ ਰਹੇਗਾ, ਅਤੇ ਮੇਰੇ ਨਾਮ ਦੁਆਰਾ ਉਹ ਦਾ ਸਿੰਗ ਉੱਚਾ ਕੀਤਾ ਜਾਵੇਗਾ।
25ਮੈਂ ਉਹ ਦਾ ਹੱਥ ਸਮੁੰਦਰ ਉੱਤੇ, ਉਹ ਦਾ ਸੱਜਾ ਹੱਥ ਦਰਿਆਵਾਂ ਉੱਤੇ ਰੱਖਾਂਗਾ।
26ਉਹ ਮੈਨੂੰ ਪੁਕਾਰੇਗਾ, ‘ਤੂੰ ਮੇਰਾ ਪਿਤਾ ਹੈ, ਮੇਰਾ ਪਰਮੇਸ਼ਵਰ, ਮੇਰਾ ਮੁਕਤੀਦਾਤਾ ਹੈ।’
27ਮੈਂ ਉਸਨੂੰ ਆਪਣਾ ਜੇਠਾ ਪੁੱਤਰ, ਅਤੇ ਧਰਤੀ ਦੇ ਰਾਜਿਆਂ ਵਿੱਚੋਂ ਅੱਤ ਮਹਾਨ ਬਣਾਵਾਂਗਾ।