24ਮੇਰਾ ਵਫ਼ਾਦਾਰ ਪਿਆਰ ਉਹ ਦੇ ਨਾਲ ਰਹੇਗਾ, ਅਤੇ ਮੇਰੇ ਨਾਮ ਦੁਆਰਾ ਉਹ ਦਾ ਸਿੰਗ ਉੱਚਾ ਕੀਤਾ ਜਾਵੇਗਾ।
25ਮੈਂ ਉਹ ਦਾ ਹੱਥ ਸਮੁੰਦਰ ਉੱਤੇ, ਉਹ ਦਾ ਸੱਜਾ ਹੱਥ ਦਰਿਆਵਾਂ ਉੱਤੇ ਰੱਖਾਂਗਾ।
26ਉਹ ਮੈਨੂੰ ਪੁਕਾਰੇਗਾ, ‘ਤੂੰ ਮੇਰਾ ਪਿਤਾ ਹੈ, ਮੇਰਾ ਪਰਮੇਸ਼ਵਰ, ਮੇਰਾ ਮੁਕਤੀਦਾਤਾ ਹੈ।’
27ਮੈਂ ਉਸਨੂੰ ਆਪਣਾ ਜੇਠਾ ਪੁੱਤਰ, ਅਤੇ ਧਰਤੀ ਦੇ ਰਾਜਿਆਂ ਵਿੱਚੋਂ ਅੱਤ ਮਹਾਨ ਬਣਾਵਾਂਗਾ।
28ਮੈਂ ਉਸ ਨਾਲ ਆਪਣਾ ਪਿਆਰ ਸਦਾ ਕਾਇਮ ਰੱਖਾਂਗਾ, ਅਤੇ ਉਹ ਦੇ ਨਾਲ ਮੇਰਾ ਨੇਮ ਕਦੇ ਨਾ ਟੁੱਟੇਗਾ।