28ਮੈਂ ਉਸ ਨਾਲ ਆਪਣਾ ਪਿਆਰ ਸਦਾ ਕਾਇਮ ਰੱਖਾਂਗਾ, ਅਤੇ ਉਹ ਦੇ ਨਾਲ ਮੇਰਾ ਨੇਮ ਕਦੇ ਨਾ ਟੁੱਟੇਗਾ।
29ਮੈਂ ਉਹ ਦੀ ਵੰਸ਼ ਨੂੰ ਸਦਾ ਲਈ ਕਾਇਮ ਰੱਖਾਂਗਾ, ਅਤੇ ਉਸਦੀ ਰਾਜ ਗੱਦੀ ਨੂੰ ਵੀ ਕਾਇਮ ਰੱਖਾਂਗਾ ਜਦ ਤੱਕ ਅਕਾਸ਼ ਹੈ।
30“ਜੇ ਉਹ ਦੇ ਪੁੱਤਰ ਮੇਰੀ ਬਿਵਸਥਾ ਨੂੰ ਤਿਆਗ ਦੇਣ ਅਤੇ ਮੇਰੀਆਂ ਬਿਧੀਆਂ ਦੀ ਪਾਲਣਾ ਨਾ ਕਰਨ,
31ਜੇਕਰ ਉਹ ਮੇਰੀਆਂ ਬਿਧੀਆਂ ਨੂੰ ਤੋੜਨ ਅਤੇ ਮੇਰੇ ਹੁਕਮਾਂ ਨੂੰ ਨਾ ਮੰਨਣ,
32ਮੈਂ ਡੰਡੇ ਨਾਲ ਉਹਨਾਂ ਦੇ ਪਾਪਾਂ ਦੀ, ਅਤੇ ਕੋਰੜਿਆਂ ਨਾਲ ਉਹਨਾਂ ਦੀ ਬਦੀ ਦੀ ਸਜ਼ਾ ਦਿਆਂਗਾ।