32ਮੈਂ ਡੰਡੇ ਨਾਲ ਉਹਨਾਂ ਦੇ ਪਾਪਾਂ ਦੀ, ਅਤੇ ਕੋਰੜਿਆਂ ਨਾਲ ਉਹਨਾਂ ਦੀ ਬਦੀ ਦੀ ਸਜ਼ਾ ਦਿਆਂਗਾ।
33ਪਰ ਮੈਂ ਉਸ ਨਾਲ ਆਪਣਾ ਪਿਆਰ ਘੱਟ ਨਹੀਂ ਕਰਾਂਗਾ, ਅਤੇ ਨਾ ਕਦੇ ਮੈਂ ਆਪਣੀ ਵਫ਼ਾਦਾਰੀ ਘੱਟ ਕਰਾਂਗਾ।
34ਮੈਂ ਆਪਣੇ ਨੇਮ ਨੂੰ ਨਹੀਂ ਤੋੜਗਾ, ਅਤੇ ਨਾ ਹੀ ਮੈਂ ਆਪਣੇ ਬੁੱਲ੍ਹਾਂ ਦੇ ਸ਼ਬਦਾਂ ਨੂੰ ਬਦਲਾਂਗਾ।
35ਇੱਕ ਵਾਰੀ, ਮੈਂ ਆਪਣੀ ਪਵਿੱਤਰਤਾ ਦੀ ਸਹੁੰ ਖਾਧੀ ਹੈ ਅਤੇ ਮੈਂ ਦਾਵੀਦ ਨਾਲ ਝੂਠ ਨਹੀਂ ਬੋਲਾਂਗਾ,
36ਤਾਂ ਕਿ ਉਹ ਦਾ ਵੰਸ਼ ਸਦਾ ਕਾਇਮ ਰਹੇਗਾ ਅਤੇ ਉਹ ਦਾ ਸਿੰਘਾਸਣ ਸੂਰਜ ਵਾਂਗ ਮੇਰੇ ਸਾਹਮਣੇ ਕਾਇਮ ਰਹੇਗਾ;