34ਮੈਂ ਆਪਣੇ ਨੇਮ ਨੂੰ ਨਹੀਂ ਤੋੜਗਾ, ਅਤੇ ਨਾ ਹੀ ਮੈਂ ਆਪਣੇ ਬੁੱਲ੍ਹਾਂ ਦੇ ਸ਼ਬਦਾਂ ਨੂੰ ਬਦਲਾਂਗਾ।
35ਇੱਕ ਵਾਰੀ, ਮੈਂ ਆਪਣੀ ਪਵਿੱਤਰਤਾ ਦੀ ਸਹੁੰ ਖਾਧੀ ਹੈ ਅਤੇ ਮੈਂ ਦਾਵੀਦ ਨਾਲ ਝੂਠ ਨਹੀਂ ਬੋਲਾਂਗਾ,
36ਤਾਂ ਕਿ ਉਹ ਦਾ ਵੰਸ਼ ਸਦਾ ਕਾਇਮ ਰਹੇਗਾ ਅਤੇ ਉਹ ਦਾ ਸਿੰਘਾਸਣ ਸੂਰਜ ਵਾਂਗ ਮੇਰੇ ਸਾਹਮਣੇ ਕਾਇਮ ਰਹੇਗਾ;
37ਉਹ ਅਕਾਸ਼ ਵਿੱਚ ਵਫ਼ਾਦਾਰ ਗਵਾਹ, ਅਤੇ ਚੰਦਰਮਾ ਵਾਂਗ ਸਦਾ ਲਈ ਕਾਇਮ ਰਹੇਗਾ।”
38ਪਰ ਤੂੰ ਠੁਕਰਾ ਦਿੱਤਾ ਅਤੇ ਰੱਦ ਕੀਤਾ ਹੈ, ਤੂੰ ਆਪਣੇ ਮਸਹ ਕੀਤੇ ਹੋਏ ਉੱਤੇ ਗੁੱਸੇ ਹੋਇਆ।