ਜ਼ਬੂਰਾਂ 9

ਮੇਰੇ ਦੁਸ਼ਮਣ ਪਿੱਛੇ ਮੁੜੇ; ਉਹ ਤੁਹਾਡੇ ਅੱਗੇ ਠੋਕਰ ਖਾ ਕੇ ਨਾਸ ਹੋ ਗਏ।

Psalm 9:3 (UKJV) When mine enemies are turned back, they shall fall and perish at your presence.

1ਹੇ ਯਾਹਵੇਹ, ਮੈਂ ਪੂਰੇ ਦਿਲ ਨਾਲ ਤੇਰਾ ਧੰਨਵਾਦ ਕਰਾਂਗਾ; ਮੈਂ ਤੇਰੇ ਸਾਰੇ ਅਚਰਜ਼ ਕੰਮਾਂ ਬਾਰੇ ਦੱਸਾਂਗਾ।

2ਮੈਂ ਤੁਹਾਡੇ ਵਿੱਚ ਖੁਸ਼ੀ ਅਤੇ ਆਨੰਦ ਮਨਾਵਾਂਗਾ; ਹੇ ਅੱਤ ਮਹਾਨ ਪਰਮੇਸ਼ਵਰ, ਮੈਂ ਤੇਰੇ ਨਾਮ ਦੇ ਗੁਣ ਗਾਵਾਂਗਾ।

3ਮੇਰੇ ਦੁਸ਼ਮਣ ਪਿੱਛੇ ਮੁੜੇ; ਉਹ ਤੁਹਾਡੇ ਅੱਗੇ ਠੋਕਰ ਖਾ ਕੇ ਨਾਸ ਹੋ ਗਏ।

4ਕਿਉਂ ਜੋ ਤੂੰ ਨਿਆਂ ਕੀਤਾ ਅਤੇ ਮੇਰੇ ਹੱਕ ਨੂੰ ਬਰਕਰਾਰ ਰੱਖਿਆ ਹੈ, ਤੁਸੀਂ ਆਪਣੇ ਸਿੰਘਾਸਣ ਉੱਤੇ ਬੈਠ ਕੇ ਸੱਚਾਈ ਨਾਲ ਨਿਆਂ ਕੀਤਾ ਹੈ।

5ਤੁਸੀਂ ਕੌਮਾਂ ਨੂੰ ਝਿੜਕਿਆ ਹੈ ਅਤੇ ਦੁਸ਼ਟਾਂ ਨੂੰ ਤਬਾਹ ਕੀਤਾ ਹੈ; ਤੁਸੀਂ ਉਹਨਾਂ ਦਾ ਨਾਮ ਸਦਾ ਲਈ ਮਿਟਾ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.