3ਮੇਰੇ ਦੁਸ਼ਮਣ ਪਿੱਛੇ ਮੁੜੇ; ਉਹ ਤੁਹਾਡੇ ਅੱਗੇ ਠੋਕਰ ਖਾ ਕੇ ਨਾਸ ਹੋ ਗਏ।
4ਕਿਉਂ ਜੋ ਤੂੰ ਨਿਆਂ ਕੀਤਾ ਅਤੇ ਮੇਰੇ ਹੱਕ ਨੂੰ ਬਰਕਰਾਰ ਰੱਖਿਆ ਹੈ, ਤੁਸੀਂ ਆਪਣੇ ਸਿੰਘਾਸਣ ਉੱਤੇ ਬੈਠ ਕੇ ਸੱਚਾਈ ਨਾਲ ਨਿਆਂ ਕੀਤਾ ਹੈ।
5ਤੁਸੀਂ ਕੌਮਾਂ ਨੂੰ ਝਿੜਕਿਆ ਹੈ ਅਤੇ ਦੁਸ਼ਟਾਂ ਨੂੰ ਤਬਾਹ ਕੀਤਾ ਹੈ; ਤੁਸੀਂ ਉਹਨਾਂ ਦਾ ਨਾਮ ਸਦਾ ਲਈ ਮਿਟਾ ਦਿੱਤਾ ਹੈ।
6ਮੇਰੇ ਸਾਰੇ ਦੁਸ਼ਮਣਾਂ ਨੂੰ ਨਾਸ ਕਰ ਦਿੱਤਾ ਹੈ, ਤੁਸੀਂ ਉਹਨਾਂ ਦੇ ਸ਼ਹਿਰਾਂ ਨੂੰ ਉਖਾੜ ਸੁੱਟਿਆ ਹੈ; ਉਹਨਾਂ ਦੀ ਯਾਦ ਵੀ ਖਤਮ ਹੋ ਗਈ ਹੈ।
7ਯਾਹਵੇਹ, ਸਦਾ ਲਈ ਰਾਜ ਕਰਦਾ ਹੈ; ਉਸ ਨੇ ਆਪਣੇ ਸਿੰਘਾਸਣ ਨੂੰ ਨਿਆਂ ਲਈ ਸਥਾਪਿਤ ਕੀਤਾ ਹੈ।