ਜ਼ਬੂਰਾਂ 9

ਯਾਹਵੇਹ, ਸਦਾ ਲਈ ਰਾਜ ਕਰਦਾ ਹੈ; ਉਸ ਨੇ ਆਪਣੇ ਸਿੰਘਾਸਣ ਨੂੰ ਨਿਆਂ ਲਈ ਸਥਾਪਿਤ ਕੀਤਾ ਹੈ।

Psalm 9:7 (UKJV) But the LORD shall endure for ever: he has prepared his throne for judgment.

5ਤੁਸੀਂ ਕੌਮਾਂ ਨੂੰ ਝਿੜਕਿਆ ਹੈ ਅਤੇ ਦੁਸ਼ਟਾਂ ਨੂੰ ਤਬਾਹ ਕੀਤਾ ਹੈ; ਤੁਸੀਂ ਉਹਨਾਂ ਦਾ ਨਾਮ ਸਦਾ ਲਈ ਮਿਟਾ ਦਿੱਤਾ ਹੈ।

6ਮੇਰੇ ਸਾਰੇ ਦੁਸ਼ਮਣਾਂ ਨੂੰ ਨਾਸ ਕਰ ਦਿੱਤਾ ਹੈ, ਤੁਸੀਂ ਉਹਨਾਂ ਦੇ ਸ਼ਹਿਰਾਂ ਨੂੰ ਉਖਾੜ ਸੁੱਟਿਆ ਹੈ; ਉਹਨਾਂ ਦੀ ਯਾਦ ਵੀ ਖਤਮ ਹੋ ਗਈ ਹੈ।

7ਯਾਹਵੇਹ, ਸਦਾ ਲਈ ਰਾਜ ਕਰਦਾ ਹੈ; ਉਸ ਨੇ ਆਪਣੇ ਸਿੰਘਾਸਣ ਨੂੰ ਨਿਆਂ ਲਈ ਸਥਾਪਿਤ ਕੀਤਾ ਹੈ।

8ਉਹ ਦੁਨੀਆਂ ਉੱਤੇ ਧਰਮ ਨਾਲ ਰਾਜ ਕਰਦਾ ਹੈ ਅਤੇ ਲੋਕਾਂ ਦਾ ਨਿਰਪੱਖਤਾ ਨਾਲ ਨਿਆਂ ਕਰਦਾ ਹੈ।

9ਯਾਹਵੇਹ ਕੁਚਲੇ ਹੋਇਆ ਲਈ ਪਨਾਹ ਹੈ, ਮੁਸੀਬਤ ਦੇ ਸਮੇਂ ਵਿੱਚ ਇੱਕ ਗੜ੍ਹ ਵਾਂਗ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.