6ਮੇਰੇ ਸਾਰੇ ਦੁਸ਼ਮਣਾਂ ਨੂੰ ਨਾਸ ਕਰ ਦਿੱਤਾ ਹੈ, ਤੁਸੀਂ ਉਹਨਾਂ ਦੇ ਸ਼ਹਿਰਾਂ ਨੂੰ ਉਖਾੜ ਸੁੱਟਿਆ ਹੈ; ਉਹਨਾਂ ਦੀ ਯਾਦ ਵੀ ਖਤਮ ਹੋ ਗਈ ਹੈ।
7ਯਾਹਵੇਹ, ਸਦਾ ਲਈ ਰਾਜ ਕਰਦਾ ਹੈ; ਉਸ ਨੇ ਆਪਣੇ ਸਿੰਘਾਸਣ ਨੂੰ ਨਿਆਂ ਲਈ ਸਥਾਪਿਤ ਕੀਤਾ ਹੈ।
8ਉਹ ਦੁਨੀਆਂ ਉੱਤੇ ਧਰਮ ਨਾਲ ਰਾਜ ਕਰਦਾ ਹੈ ਅਤੇ ਲੋਕਾਂ ਦਾ ਨਿਰਪੱਖਤਾ ਨਾਲ ਨਿਆਂ ਕਰਦਾ ਹੈ।
9ਯਾਹਵੇਹ ਕੁਚਲੇ ਹੋਇਆ ਲਈ ਪਨਾਹ ਹੈ, ਮੁਸੀਬਤ ਦੇ ਸਮੇਂ ਵਿੱਚ ਇੱਕ ਗੜ੍ਹ ਵਾਂਗ ਹੈ।
10ਤੇਰੇ ਨਾਮ ਨੂੰ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ, ਹੇ ਯਾਹਵੇਹ, ਤੁਸੀਂ ਉਹਨਾਂ ਨੂੰ ਕਦੇ ਨਹੀਂ ਤਿਆਗਿਆ ਜੋ ਤੁਹਾਨੂੰ ਭਾਲਦੇ ਹਨ।