1ਹੇ ਯਾਹਵੇਹ, ਤੂੰ ਸਾਰੀਆਂ ਪੀੜ੍ਹੀਆਂ ਤੱਕ ਸਾਡਾ ਆਸਰਾ ਰਹੇ ਹੋ।
2ਪਹਾੜਾਂ ਦੇ ਜੰਮਣ ਤੋਂ ਪਹਿਲਾਂ ਅਤੇ ਸਾਰੇ ਸੰਸਾਰ ਦੀ ਰਚਨਾ ਤੋਂ ਪਹਿਲਾਂ, ਆਦ ਤੋਂ ਅੰਤ ਤੱਕ ਤੂੰ ਹੀ ਪਰਮੇਸ਼ਵਰ ਹੈ।
3ਤੂੰ ਮਨੁੱਖ ਨੂੰ ਮਿੱਟੀ ਵਿੱਚ ਮੋੜ ਦਿੰਦਾ ਹੈ, ਅਤੇ ਆਖਦਾ ਹੈ, ਹੇ ਪ੍ਰਾਣੀਓ, ਮਿੱਟੀ ਵਿੱਚ ਮੁੜੋ।
4ਤੇਰੀ ਨਿਗਾਹ ਵਿੱਚ ਇੱਕ ਹਜ਼ਾਰ ਸਾਲ, ਇੱਕ ਦਿਨ ਵਰਗਾ ਹੈ ਜੋ ਹੁਣੇ ਹੀ ਬੀਤਿਆ ਹੋਵੇ, ਅਤੇ ਰਾਤ ਦੇ ਇੱਕ ਪਹਿਰੇ ਵਰਗਾ ਹੈ।
5ਤੂੰ ਲੋਕਾਂ ਨੂੰ ਮੌਤ ਦੀ ਨੀਂਦ ਵਿੱਚ ਉਜਾੜ ਦਿੰਦਾ ਹੈ, ਉਹ ਸਵੇਰ ਦੇ ਨਵੇਂ ਘਾਹ ਵਰਗੇ ਹਨ: