ਜ਼ਬੂਰਾਂ 90

ਤੇਰੀ ਨਿਗਾਹ ਵਿੱਚ ਇੱਕ ਹਜ਼ਾਰ ਸਾਲ, ਇੱਕ ਦਿਨ ਵਰਗਾ ਹੈ ਜੋ ਹੁਣੇ ਹੀ ਬੀਤਿਆ ਹੋਵੇ, ਅਤੇ ਰਾਤ ਦੇ ਇੱਕ ਪਹਿਰੇ ਵਰਗਾ ਹੈ।

Psalm 90:4 (UKJV) For a thousand years in your sight are but as yesterday when it is past, and as a watch in the night.

2ਪਹਾੜਾਂ ਦੇ ਜੰਮਣ ਤੋਂ ਪਹਿਲਾਂ ਅਤੇ ਸਾਰੇ ਸੰਸਾਰ ਦੀ ਰਚਨਾ ਤੋਂ ਪਹਿਲਾਂ, ਆਦ ਤੋਂ ਅੰਤ ਤੱਕ ਤੂੰ ਹੀ ਪਰਮੇਸ਼ਵਰ ਹੈ।

3ਤੂੰ ਮਨੁੱਖ ਨੂੰ ਮਿੱਟੀ ਵਿੱਚ ਮੋੜ ਦਿੰਦਾ ਹੈ, ਅਤੇ ਆਖਦਾ ਹੈ, ਹੇ ਪ੍ਰਾਣੀਓ, ਮਿੱਟੀ ਵਿੱਚ ਮੁੜੋ।

4ਤੇਰੀ ਨਿਗਾਹ ਵਿੱਚ ਇੱਕ ਹਜ਼ਾਰ ਸਾਲ, ਇੱਕ ਦਿਨ ਵਰਗਾ ਹੈ ਜੋ ਹੁਣੇ ਹੀ ਬੀਤਿਆ ਹੋਵੇ, ਅਤੇ ਰਾਤ ਦੇ ਇੱਕ ਪਹਿਰੇ ਵਰਗਾ ਹੈ।

5ਤੂੰ ਲੋਕਾਂ ਨੂੰ ਮੌਤ ਦੀ ਨੀਂਦ ਵਿੱਚ ਉਜਾੜ ਦਿੰਦਾ ਹੈ, ਉਹ ਸਵੇਰ ਦੇ ਨਵੇਂ ਘਾਹ ਵਰਗੇ ਹਨ:

6ਸਵੇਰ ਨੂੰ ਉਹ ਉੱਗਦੇ ਹਨ, ਪਰ ਸ਼ਾਮ ਤੱਕ ਇਹ ਮੁਰਝਾ ਜਾਂਦੇ ਹਨ ਅਤੇ ਸੁੱਕ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.