ਜ਼ਬੂਰਾਂ 90

ਸਵੇਰ ਨੂੰ ਉਹ ਉੱਗਦੇ ਹਨ, ਪਰ ਸ਼ਾਮ ਤੱਕ ਇਹ ਮੁਰਝਾ ਜਾਂਦੇ ਹਨ ਅਤੇ ਸੁੱਕ ਜਾਂਦੇ ਹਨ।

Psalm 90:6 (UKJV) In the morning it flourishes, and grows up; in the evening it is cut down, and withers.

4ਤੇਰੀ ਨਿਗਾਹ ਵਿੱਚ ਇੱਕ ਹਜ਼ਾਰ ਸਾਲ, ਇੱਕ ਦਿਨ ਵਰਗਾ ਹੈ ਜੋ ਹੁਣੇ ਹੀ ਬੀਤਿਆ ਹੋਵੇ, ਅਤੇ ਰਾਤ ਦੇ ਇੱਕ ਪਹਿਰੇ ਵਰਗਾ ਹੈ।

5ਤੂੰ ਲੋਕਾਂ ਨੂੰ ਮੌਤ ਦੀ ਨੀਂਦ ਵਿੱਚ ਉਜਾੜ ਦਿੰਦਾ ਹੈ, ਉਹ ਸਵੇਰ ਦੇ ਨਵੇਂ ਘਾਹ ਵਰਗੇ ਹਨ:

6ਸਵੇਰ ਨੂੰ ਉਹ ਉੱਗਦੇ ਹਨ, ਪਰ ਸ਼ਾਮ ਤੱਕ ਇਹ ਮੁਰਝਾ ਜਾਂਦੇ ਹਨ ਅਤੇ ਸੁੱਕ ਜਾਂਦੇ ਹਨ।

7ਅਸੀਂ ਤੇਰੇ ਕ੍ਰੋਧ ਨਾਲ ਭਸਮ ਹੋ ਗਏ ਹਾਂ, ਅਤੇ ਤੇਰੇ ਗੁੱਸੇ ਤੋਂ ਡਰ ਗਏ ਹਾਂ।

8ਤੂੰ ਸਾਡੇ ਗੁਨਾਹਾਂ ਨੂੰ ਆਪਣੇ ਅੱਗੇ, ਅਤੇ ਸਾਡੇ ਛੁਪੇ ਹੋਏ ਪਾਪਾਂ ਨੂੰ ਆਪਣੇ ਚਿਹਰੇ ਦੇ ਚਾਨਣ ਵਿੱਚ ਰੱਖਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.