ਜ਼ਬੂਰਾਂ 90

ਤੂੰ ਸਾਡੇ ਗੁਨਾਹਾਂ ਨੂੰ ਆਪਣੇ ਅੱਗੇ, ਅਤੇ ਸਾਡੇ ਛੁਪੇ ਹੋਏ ਪਾਪਾਂ ਨੂੰ ਆਪਣੇ ਚਿਹਰੇ ਦੇ ਚਾਨਣ ਵਿੱਚ ਰੱਖਿਆ ਹੈ।

Psalm 90:8 (UKJV) You have set our iniquities before you, our secret sins in the light of your countenance.

6ਸਵੇਰ ਨੂੰ ਉਹ ਉੱਗਦੇ ਹਨ, ਪਰ ਸ਼ਾਮ ਤੱਕ ਇਹ ਮੁਰਝਾ ਜਾਂਦੇ ਹਨ ਅਤੇ ਸੁੱਕ ਜਾਂਦੇ ਹਨ।

7ਅਸੀਂ ਤੇਰੇ ਕ੍ਰੋਧ ਨਾਲ ਭਸਮ ਹੋ ਗਏ ਹਾਂ, ਅਤੇ ਤੇਰੇ ਗੁੱਸੇ ਤੋਂ ਡਰ ਗਏ ਹਾਂ।

8ਤੂੰ ਸਾਡੇ ਗੁਨਾਹਾਂ ਨੂੰ ਆਪਣੇ ਅੱਗੇ, ਅਤੇ ਸਾਡੇ ਛੁਪੇ ਹੋਏ ਪਾਪਾਂ ਨੂੰ ਆਪਣੇ ਚਿਹਰੇ ਦੇ ਚਾਨਣ ਵਿੱਚ ਰੱਖਿਆ ਹੈ।

9ਸਾਡੀ ਜਿੰਦਗੀ ਦੇ ਦਿਨ ਤੇਰੇ ਕ੍ਰੋਧ ਦੇ ਵਿੱਚ ਗੁਜ਼ਰਦੇ ਹਨ; ਅਸੀਂ ਹਉਕੇ ਭਰ ਕੇ ਸਾਲ ਪੂਰੇ ਕਰਦੇ ਹਾਂ।

10ਸਾਡੀ ਉਮਰ ਦੇ ਦਿਨ ਸੱਤਰ ਸਾਲ ਹੈ, ਸੰਭਵ ਤੌਰ ਤੇ ਅੱਸੀ ਸਾਲ, ਜੇਕਰ ਅਸੀਂ ਮਜ਼ਬੂਤ ਹਾਂ; ਤਾਂ ਵੀ ਪਰ ਸਭ ਤੋਂ ਵਧੀਆ ਸਾਲ ਵੀ ਦਰਦ ਅਤੇ ਮੁਸੀਬਤ ਨਾਲ ਭਰੇ ਹੋਏ ਹਨ; ਅਤੇ ਉਹ ਜਲਦੀ ਨਾਲ ਹੀ ਲੰਘ ਜਾਂਦੇ ਹਨ ਅਤੇ ਅਸੀਂ ਦੂਰ ਉੱਡ ਜਾਂਦੇ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.