ਜ਼ਬੂਰਾਂ 91

ਤੂੰ ਸ਼ੇਰ ਅਤੇ ਸੱਪ ਨੂੰ ਮਿੱਧੇਂਗਾ, ਤੂੰ ਜੁਆਨ ਸ਼ੇਰ ਅਤੇ ਅਜਗਰ ਨੂੰ ਲਤਾੜੇਂਗਾ।

Psalm 91:13 (UKJV) You shall tread upon the lion and adder: the young lion and the dragon shall you trample under feet.

11ਕਿਉਂਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਕਿ ਉਹ ਤੇਰੇ ਸਾਰੇ ਰਾਹਾਂ ਵਿੱਚ ਤੇਰੀ ਰਾਖੀ ਕਰਨ।

12ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ, ਤਾਂ ਅਜਿਹਾ ਨਾ ਹੋਵੇ ਕਿ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ।

13ਤੂੰ ਸ਼ੇਰ ਅਤੇ ਸੱਪ ਨੂੰ ਮਿੱਧੇਂਗਾ, ਤੂੰ ਜੁਆਨ ਸ਼ੇਰ ਅਤੇ ਅਜਗਰ ਨੂੰ ਲਤਾੜੇਂਗਾ।

14ਯਾਹਵੇਹ ਆਖਦਾ ਹੈ, “ਮੈਂ ਉਸ ਨੂੰ ਬਚਾਵਾਂਗਾ ਕਿਉਂਕਿ ਉਹ ਮੈਨੂੰ ਪਿਆਰ ਕਰਦਾ ਹੈ। ਮੈਂ ਉਹ ਦੀ ਰੱਖਿਆ ਕਰਾਂਗਾ, ਕਿਉਂ ਜੋ ਉਹ ਮੇਰੇ ਨਾਮ ਉੱਤੇ ਭਰੋਸਾ ਰੱਖਦਾ ਹੈ।

15ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਸਨੂੰ ਨੂੰ ਉੱਤਰ ਦਿਆਂਗਾ। ਮੈਂ ਉਹ ਦੇ ਨਾਲ ਮੁਸੀਬਤ ਵਿੱਚ ਰਹਾਂਗਾ, ਮੈਂ ਉਸਨੂੰ ਛੁਡਾਵਾਂਗਾ ਅਤੇ ਉਸਦਾ ਆਦਰ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.