ਜ਼ਬੂਰਾਂ 92

ਸਵੇਰ ਨੂੰ ਤੁਹਾਡੇ ਪਿਆਰ ਦਾ, ਅਤੇ ਰਾਤ ਨੂੰ ਤੇਰੀ ਵਫ਼ਾਦਾਰੀ ਦਾ ਪਰਚਾਰ ਕਰਨਾ,

Psalm 92:2 (UKJV) To show forth your loving kindness in the morning, and your faithfulness every night,

1ਯਾਹਵੇਹ ਦੀ ਉਸਤਤ ਕਰਨਾ, ਅਤੇ ਹੇ ਅੱਤ ਮਹਾਨ ਤੇਰੇ ਨਾਮ ਦੇ ਲਈ ਗੀਤ ਗਾਉਣਾ ਭਲਾ ਹੈ,

2ਸਵੇਰ ਨੂੰ ਤੁਹਾਡੇ ਪਿਆਰ ਦਾ, ਅਤੇ ਰਾਤ ਨੂੰ ਤੇਰੀ ਵਫ਼ਾਦਾਰੀ ਦਾ ਪਰਚਾਰ ਕਰਨਾ,

3ਅਤੇ ਦਸ ਤਾਰਾਂ ਵਾਲੇ ਗੀਤ ਦੇ ਸੰਗੀਤ ਨਾਲ ਅਤੇ ਰਬਾਬ ਦੀ ਧੁਨ ਨਾਲ।

4ਹੇ ਯਾਹਵੇਹ ਤੂੰ ਮੈਨੂੰ ਆਪਣੇ ਕੰਮਾਂ ਦੁਆਰਾ ਅਨੰਦ ਕਰਦਾ ਹੈ, ਤੁਹਾਡੇ ਹੱਥਾਂ ਨੇ ਜੋ ਕੁਝ ਕੀਤਾ ਹੈ, ਮੈਂ ਖੁਸ਼ੀ ਵਿੱਚ ਗਾਉਂਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.