1ਯਾਹਵੇਹ ਦੀ ਉਸਤਤ ਕਰਨਾ, ਅਤੇ ਹੇ ਅੱਤ ਮਹਾਨ ਤੇਰੇ ਨਾਮ ਦੇ ਲਈ ਗੀਤ ਗਾਉਣਾ ਭਲਾ ਹੈ,
2ਸਵੇਰ ਨੂੰ ਤੁਹਾਡੇ ਪਿਆਰ ਦਾ, ਅਤੇ ਰਾਤ ਨੂੰ ਤੇਰੀ ਵਫ਼ਾਦਾਰੀ ਦਾ ਪਰਚਾਰ ਕਰਨਾ,
3ਅਤੇ ਦਸ ਤਾਰਾਂ ਵਾਲੇ ਗੀਤ ਦੇ ਸੰਗੀਤ ਨਾਲ ਅਤੇ ਰਬਾਬ ਦੀ ਧੁਨ ਨਾਲ।
4ਹੇ ਯਾਹਵੇਹ ਤੂੰ ਮੈਨੂੰ ਆਪਣੇ ਕੰਮਾਂ ਦੁਆਰਾ ਅਨੰਦ ਕਰਦਾ ਹੈ, ਤੁਹਾਡੇ ਹੱਥਾਂ ਨੇ ਜੋ ਕੁਝ ਕੀਤਾ ਹੈ, ਮੈਂ ਖੁਸ਼ੀ ਵਿੱਚ ਗਾਉਂਦਾ ਹਾਂ।
5ਹੇ ਯਾਹਵੇਹ ਤੇਰੇ ਕੰਮ ਕਿੰਨੇ ਮਹਾਨ ਹਨ, ਤੁਹਾਡੇ ਵਿਚਾਰ ਕਿੰਨੇ ਡੂੰਘੇ ਹਨ!