1ਯਾਹਵੇਹ ਰਾਜ ਕਰਦਾ ਹੈ, ਉਸਨੇ ਪਰਤਾਪ ਦਾ ਪਹਿਰਾਵਾ ਪਹਿਨਿਆ ਹੋਇਆ ਹੈ; ਯਾਹਵੇਹ ਨੇ ਮਹਿਮਾ ਦਾ ਪਹਿਰਾਵਾ ਪਹਿਨਿਆ ਹੋਇਆ ਹੈ ਅਤੇ ਤਾਕਤ ਨਾਲ ਕਮਰ ਕੱਸੀ ਹੋਈ ਹੈ; ਇਸੇ ਕਾਰਨ ਹੀ ਸੰਸਾਰ ਸੁਰੱਖਿਅਤ ਹੈ ਕਿ ਉਹ ਹਿੱਲ ਨਾ ਸਕੇ।
2ਤੇਰਾ ਸਿੰਘਾਸਣ ਆਦ ਤੋਂ ਹੀ ਸਥਾਪਿਤ ਹੈ; ਅਤੇ ਹਮੇਸ਼ਾ ਤੋਂ ਹੀ ਤੂੰ ਹੈ।
3ਹੇ ਯਾਹਵੇਹ, ਸਮੁੰਦਰਾਂ ਨੇ ਸ਼ੋਰ ਮਚਾਇਆ ਹੈ, ਹਾਂ ਸਮੁੰਦਰਾਂ ਨੇ ਆਪਣੀ ਆਵਾਜ਼ ਉੱਚੀ ਕੀਤੀ ਹੈ; ਸਮੁੰਦਰਾਂ ਨੇ ਆਪਣੀਆਂ ਤੇਜ਼ ਲਹਿਰਾਂ ਉੱਚੀਆਂ ਕੀਤੀਆਂ ਹਨ।