1ਆਓ, ਅਸੀਂ ਯਾਹਵੇਹ ਲਈ ਖੁਸ਼ੀ ਵਿੱਚ ਗਾਈਏ; ਅਤੇ ਅਸੀਂ ਆਪਣੀ ਮੁਕਤੀ ਦੀ ਚੱਟਾਨ ਲਈ ਜੈਕਾਰਾ ਗਜਾਈਏ।
2ਆਓ ਅਸੀਂ ਉਸ ਦੇ ਅੱਗੇ ਧੰਨਵਾਦ ਸਹਿਤ ਆਈਏ, ਅਤੇ ਸੰਗੀਤ ਅਤੇ ਗੀਤ ਨਾਲ ਉਸ ਦੀ ਮਹਿਮਾ ਕਰੀਏ।
3ਕਿਉਂਕਿ ਯਾਹਵੇਹ ਮਹਾਨ ਪਰਮੇਸ਼ਵਰ ਹੈ, ਸਭ ਦੇਵਤਿਆਂ ਤੋਂ ਮਹਾਨ ਰਾਜਾ ਹੈ।
4ਉਹ ਦੇ ਹੱਥ ਵਿੱਚ ਧਰਤੀ ਦੀਆਂ ਡੂੰਘਾਈਆਂ ਹਨ, ਅਤੇ ਪਹਾੜ ਦੀਆਂ ਚੋਟੀਆਂ ਉਸ ਦੀਆਂ ਹਨ।
5ਸਮੁੰਦਰ ਉਸਦਾ ਹੈ, ਕਿਉਂ ਜੋ ਉਸਨੇ ਇਸਨੂੰ ਬਣਾਇਆ ਹੈ, ਅਤੇ ਉਸਦੇ ਹੱਥਾਂ ਨੇ ਸੁੱਕੀ ਜ਼ਮੀਨ ਬਣਾਈ।