3ਕਿਉਂਕਿ ਯਾਹਵੇਹ ਮਹਾਨ ਪਰਮੇਸ਼ਵਰ ਹੈ, ਸਭ ਦੇਵਤਿਆਂ ਤੋਂ ਮਹਾਨ ਰਾਜਾ ਹੈ।
4ਉਹ ਦੇ ਹੱਥ ਵਿੱਚ ਧਰਤੀ ਦੀਆਂ ਡੂੰਘਾਈਆਂ ਹਨ, ਅਤੇ ਪਹਾੜ ਦੀਆਂ ਚੋਟੀਆਂ ਉਸ ਦੀਆਂ ਹਨ।
5ਸਮੁੰਦਰ ਉਸਦਾ ਹੈ, ਕਿਉਂ ਜੋ ਉਸਨੇ ਇਸਨੂੰ ਬਣਾਇਆ ਹੈ, ਅਤੇ ਉਸਦੇ ਹੱਥਾਂ ਨੇ ਸੁੱਕੀ ਜ਼ਮੀਨ ਬਣਾਈ।
6ਆਓ, ਅਸੀਂ ਮੱਥਾ ਟੇਕੀਏ, ਆਪਣੇ ਯਾਹਵੇਹ ਦੇ ਅੱਗੇ ਗੋਡੇ ਟੇਕੀਏ;
7ਕਿਉਂ ਜੋ ਉਹ ਸਾਡਾ ਪਰਮੇਸ਼ਵਰ ਹੈ, ਅਤੇ ਅਸੀਂ ਉਸਦੀ ਚਰਾਗਾਹ ਦੀ ਪਰਜਾ ਹਾਂ, ਉਹ ਆਪਣੀਆਂ ਭੇਡਾਂ ਦੀ ਦੇਖਭਾਲ ਕਰਦਾ ਹੈ। ਅੱਜ, ਜੇ ਸਿਰਫ ਤੁਸੀਂ ਉਸਦੀ ਆਵਾਜ਼ ਸੁਣੋ,