5ਸਮੁੰਦਰ ਉਸਦਾ ਹੈ, ਕਿਉਂ ਜੋ ਉਸਨੇ ਇਸਨੂੰ ਬਣਾਇਆ ਹੈ, ਅਤੇ ਉਸਦੇ ਹੱਥਾਂ ਨੇ ਸੁੱਕੀ ਜ਼ਮੀਨ ਬਣਾਈ।
6ਆਓ, ਅਸੀਂ ਮੱਥਾ ਟੇਕੀਏ, ਆਪਣੇ ਯਾਹਵੇਹ ਦੇ ਅੱਗੇ ਗੋਡੇ ਟੇਕੀਏ;
7ਕਿਉਂ ਜੋ ਉਹ ਸਾਡਾ ਪਰਮੇਸ਼ਵਰ ਹੈ, ਅਤੇ ਅਸੀਂ ਉਸਦੀ ਚਰਾਗਾਹ ਦੀ ਪਰਜਾ ਹਾਂ, ਉਹ ਆਪਣੀਆਂ ਭੇਡਾਂ ਦੀ ਦੇਖਭਾਲ ਕਰਦਾ ਹੈ। ਅੱਜ, ਜੇ ਸਿਰਫ ਤੁਸੀਂ ਉਸਦੀ ਆਵਾਜ਼ ਸੁਣੋ,
8“ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਤੁਸੀਂ ਮਰੀਬਾਹ ਵਿੱਚ ਕੀਤਾ ਸੀ, ਜਿਵੇਂ ਤੂੰ ਮੱਸਾਹ ਦੀ ਉਜਾੜ ਵਿੱਚ ਕੀਤਾ ਸੀ।
9ਜਿੱਥੇ ਤੁਹਾਡੇ ਪੁਰਖਿਆਂ ਨੇ ਮੈਨੂੰ ਪਰਖਿਆ ਸੀ; ਉਹਨਾਂ ਨੇ ਮੈਨੂੰ ਜਾਂਚਿਆਂ, ਹਾਲਾਂਕਿ ਉਹਨਾਂ ਨੇ ਦੇਖਿਆ ਸੀ ਕਿ ਮੈਂ ਕੀ ਕੀਤਾ।