4ਕਿਉਂਕਿ ਯਾਹਵੇਹ ਮਹਾਨ ਅਤੇ ਉਸਤਤ ਦੇ ਯੋਗ ਹੈ, ਉਹ ਸਾਰੇ ਦੇਵਤਿਆਂ ਨਾਲੋਂ ਭੈਅਦਾਇਕ ਹੈ।
5ਕਿਉਂਕਿ ਕੌਮਾਂ ਦੇ ਸਾਰੇ ਦੇਵਤੇ ਮੂਰਤੀਆਂ ਹਨ, ਪਰ ਯਾਹਵੇਹ ਨੇ ਅਕਾਸ਼ ਬਣਾਏ ਹਨ।
6ਸ਼ਾਨ ਅਤੇ ਪਰਤਾਪ ਉਹ ਦੇ ਅੱਗੇ ਹੈ। ਸਮਰੱਥਾ ਅਤੇ ਮਹਿਮਾ ਉਸ ਦੇ ਪਵਿੱਤਰ ਅਸਥਾਨ ਵਿੱਚ ਹੈ।
7ਹੇ ਕੌਮਾਂ ਦੇ ਸਾਰੇ ਘਰਾਣੇ ਯਾਹਵੇਹ ਨੂੰ ਮੰਨੋ, ਯਾਹਵੇਹ ਦੀ ਮਹਿਮਾ ਅਤੇ ਤਾਕਤ ਦਾ ਧੰਨਵਾਦ ਕਰੋ।
8ਯਾਹਵੇਹ ਨੂੰ ਉਸ ਦੇ ਨਾਮ ਦੇ ਕਾਰਨ ਮਹਿਮਾ ਦਿਓ, ਭੇਟ ਲੈ ਕੇ ਉਸਦੀ ਹਜ਼ੂਰੀ ਦੇ ਵਿੱਚ ਆਓ।