2ਯਾਹਵੇਹ ਲਈ ਗਾਓ, ਉਸਦੇ ਨਾਮ ਦੀ ਉਸਤਤ ਕਰੋ; ਹਰ ਦਿਨ ਉਸਦੀ ਮੁਕਤੀ ਦਾ ਪ੍ਰਚਾਰ ਕਰੋ।
3ਕੌਮਾਂ ਵਿੱਚ ਉਸ ਦੀ ਮਹਿਮਾ, ਅਤੇ ਸਾਰੀਆਂ ਕੌਮਾਂ ਵਿੱਚ ਉਸ ਦੇ ਅਚਰਜ ਕੰਮਾਂ ਦਾ ਪਰਚਾਰ ਕਰੋ।
4ਕਿਉਂਕਿ ਯਾਹਵੇਹ ਮਹਾਨ ਅਤੇ ਉਸਤਤ ਦੇ ਯੋਗ ਹੈ, ਉਹ ਸਾਰੇ ਦੇਵਤਿਆਂ ਨਾਲੋਂ ਭੈਅਦਾਇਕ ਹੈ।
5ਕਿਉਂਕਿ ਕੌਮਾਂ ਦੇ ਸਾਰੇ ਦੇਵਤੇ ਮੂਰਤੀਆਂ ਹਨ, ਪਰ ਯਾਹਵੇਹ ਨੇ ਅਕਾਸ਼ ਬਣਾਏ ਹਨ।
6ਸ਼ਾਨ ਅਤੇ ਪਰਤਾਪ ਉਹ ਦੇ ਅੱਗੇ ਹੈ। ਸਮਰੱਥਾ ਅਤੇ ਮਹਿਮਾ ਉਸ ਦੇ ਪਵਿੱਤਰ ਅਸਥਾਨ ਵਿੱਚ ਹੈ।