3ਅੱਗ ਉਸਦੇ ਅੱਗੇ ਚੱਲਦੀ ਹੈ, ਅਤੇ ਉਸਦੇ ਦੁਸ਼ਮਣਾਂ ਨੂੰ ਹਰ ਪਾਸੇ ਭਸਮ ਕਰ ਦਿੰਦੀ ਹੈ।
4ਉਸਦੀ ਬਿਜਲੀ ਦੁਨੀਆਂ ਨੂੰ ਰੌਸ਼ਨ ਕਰਦੀ ਹੈ; ਧਰਤੀ ਵੇਖਦੀ ਹੈ ਅਤੇ ਕੰਬਦੀ ਹੈ।
5ਯਾਹਵੇਹ ਦੇ ਅੱਗੇ ਪਹਾੜ ਮੋਮ ਵਾਂਗ ਪਿਘਲ ਜਾਂਦੇ ਹਨ, ਹਾਂ, ਯਾਹਵੇਹ ਦੇ ਅੱਗੇ ਜੋ ਸਾਰੀ ਧਰਤੀ ਦਾ ਯਾਹਵੇਹ ਹੈ।
6ਅਕਾਸ਼ ਮੰਡਲ ਉਸਦੀ ਧਾਰਮਿਕਤਾ ਦਾ ਐਲਾਨ ਕਰਦੇ ਹਨ, ਅਤੇ ਸਾਰੇ ਲੋਕ ਉਸਦੀ ਮਹਿਮਾ ਵੇਖਦੇ ਹਨ।
7ਮੂਰਤੀਆਂ ਦੀ ਪੂਜਾ ਕਰਨ ਵਾਲੇ ਸਾਰੇ ਸ਼ਰਮਿੰਦਾ ਹੋ ਜਾਂਦੇ ਹਨ, ਜਿਹੜੇ ਮੂਰਤੀਆਂ ਵਿੱਚ ਘਮੰਡ ਕਰਦੇ ਹਨ ਸਾਰੇ ਦੇਵਤੇ, ਉਸਦੀ ਉਪਾਸਨਾ ਕਰੋ!