5ਯਾਹਵੇਹ ਦੇ ਅੱਗੇ ਪਹਾੜ ਮੋਮ ਵਾਂਗ ਪਿਘਲ ਜਾਂਦੇ ਹਨ, ਹਾਂ, ਯਾਹਵੇਹ ਦੇ ਅੱਗੇ ਜੋ ਸਾਰੀ ਧਰਤੀ ਦਾ ਯਾਹਵੇਹ ਹੈ।
6ਅਕਾਸ਼ ਮੰਡਲ ਉਸਦੀ ਧਾਰਮਿਕਤਾ ਦਾ ਐਲਾਨ ਕਰਦੇ ਹਨ, ਅਤੇ ਸਾਰੇ ਲੋਕ ਉਸਦੀ ਮਹਿਮਾ ਵੇਖਦੇ ਹਨ।
7ਮੂਰਤੀਆਂ ਦੀ ਪੂਜਾ ਕਰਨ ਵਾਲੇ ਸਾਰੇ ਸ਼ਰਮਿੰਦਾ ਹੋ ਜਾਂਦੇ ਹਨ, ਜਿਹੜੇ ਮੂਰਤੀਆਂ ਵਿੱਚ ਘਮੰਡ ਕਰਦੇ ਹਨ ਸਾਰੇ ਦੇਵਤੇ, ਉਸਦੀ ਉਪਾਸਨਾ ਕਰੋ!
8ਸੀਯੋਨ ਸੁਣਦਾ ਹੈ ਅਤੇ ਆਨੰਦ ਕਰਦਾ ਹੈ ਅਤੇ ਯਹੂਦਾਹ ਦੇ ਸਾਰੇ ਪਿੰਡ, ਯਾਹਵੇਹ ਦੇ ਨਿਆਂ ਦੇ ਕਾਰਨ ਖੁਸ਼ ਹਨ।
9ਕਿਉਂਕਿ ਯਾਹਵੇਹ, ਪੂਰੀ ਧਰਤੀ ਤੇ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ; ਅਤੇ ਤੂੰ ਸਭ ਦੇਵਤਿਆਂ ਨਾਲੋਂ ਬਹੁਤ ਉੱਚਾ ਹੈ।