7ਮੂਰਤੀਆਂ ਦੀ ਪੂਜਾ ਕਰਨ ਵਾਲੇ ਸਾਰੇ ਸ਼ਰਮਿੰਦਾ ਹੋ ਜਾਂਦੇ ਹਨ, ਜਿਹੜੇ ਮੂਰਤੀਆਂ ਵਿੱਚ ਘਮੰਡ ਕਰਦੇ ਹਨ ਸਾਰੇ ਦੇਵਤੇ, ਉਸਦੀ ਉਪਾਸਨਾ ਕਰੋ!
8ਸੀਯੋਨ ਸੁਣਦਾ ਹੈ ਅਤੇ ਆਨੰਦ ਕਰਦਾ ਹੈ ਅਤੇ ਯਹੂਦਾਹ ਦੇ ਸਾਰੇ ਪਿੰਡ, ਯਾਹਵੇਹ ਦੇ ਨਿਆਂ ਦੇ ਕਾਰਨ ਖੁਸ਼ ਹਨ।
9ਕਿਉਂਕਿ ਯਾਹਵੇਹ, ਪੂਰੀ ਧਰਤੀ ਤੇ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ; ਅਤੇ ਤੂੰ ਸਭ ਦੇਵਤਿਆਂ ਨਾਲੋਂ ਬਹੁਤ ਉੱਚਾ ਹੈ।
10ਜਿਹੜੇ ਲੋਕ ਯਾਹਵੇਹ ਨੂੰ ਪਿਆਰ ਕਰਦੇ ਹਨ ਉਹ ਬੁਰਾਈ ਤੋਂ ਨਫ਼ਰਤ ਕਰਨ, ਕਿਉਂਕਿ ਉਹ ਆਪਣੇ ਵਫ਼ਾਦਾਰ ਲੋਕਾਂ ਦੀ ਜਾਨ ਦੀ ਰਾਖੀ ਕਰਦਾ ਹੈ, ਅਤੇ ਉਹਨਾਂ ਨੂੰ ਦੁਸ਼ਟਾਂ ਦੇ ਹੱਥੋਂ ਬਚਾਉਂਦਾ ਹੈ।
11ਧਰਮੀ ਲੋਕਾਂ ਤੇ ਚਾਨਣ ਚਮਕਦਾ ਹੈ, ਅਤੇ ਨੇਕ ਦਿਲਾਂ ਵਿੱਚ ਆਨੰਦ ਹੁੰਦਾ ਹੈ।