1ਜਦੋਂ ਰਹਬੁਆਮ ਯੇਰੂਸ਼ਲੇਮ ਵਿੱਚ ਆ ਪਹੁੰਚਿਆ ਤਾਂ ਉਸ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਇੱਕ ਲੱਖ ਅੱਸੀ ਹਜ਼ਾਰ ਯੋਗ ਜਵਾਨਾਂ ਨੂੰ ਇਕੱਠਾ ਕੀਤਾ ਤਾਂ ਜੋ ਇਸਰਾਏਲ ਦੇ ਵਿਰੁੱਧ ਯੁੱਧ ਕਰਨ ਅਤੇ ਰਹਬੁਆਮ ਦੇ ਲਈ ਰਾਜ ਨੂੰ ਵਾਪਸ ਪ੍ਰਾਪਤ ਕਰਨ।
2ਪਰ ਯਾਹਵੇਹ ਦਾ ਇਹ ਬਚਨ ਪਰਮੇਸ਼ਵਰ ਦੇ ਮਨੁੱਖ ਸ਼ਮਅਯਾਹ ਕੋਲ ਆਇਆ:
3“ਯਹੂਦਾਹ ਦੇ ਰਾਜਾ ਸ਼ਲੋਮੋਨ ਦੇ ਪੁੱਤਰ ਰਹਬੁਆਮ ਨੂੰ ਅਤੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਇਸਰਾਏਲ ਨੂੰ ਆਖ,