13ਇਸਰਾਏਲ ਦੇ ਸਾਰੇ ਜ਼ਿਲ੍ਹਿਆਂ ਦੇ ਜਾਜਕਾਂ ਅਤੇ ਲੇਵੀਆਂ ਨੇ ਉਸਦਾ ਸਾਥ ਦਿੱਤਾ।
14ਲੇਵੀਆਂ ਨੇ ਵੀ ਆਪਣੀਆਂ ਚਰਾਂਦਾਂ ਅਤੇ ਜਾਇਦਾਦਾਂ ਨੂੰ ਛੱਡ ਦਿੱਤਾ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਆ ਗਏ ਕਿਉਂਕਿ ਯਾਰਾਬੁਆਮ ਅਤੇ ਉਸ ਦੇ ਪੁੱਤਰਾਂ ਨੇ ਉਹਨਾਂ ਨੂੰ ਯਾਹਵੇਹ ਦੇ ਜਾਜਕ ਵਜੋਂ ਰੱਦ ਕਰ ਦਿੱਤਾ ਸੀ।
15ਜਦੋਂ ਉਸਨੇ ਉੱਚੀਆਂ ਥਾਵਾਂ ਅਤੇ ਬੱਕਰੀ ਲਈ ਆਪਣੇ ਜਾਜਕ ਨਿਯੁਕਤ ਕੀਤੇ ਸਨ ਅਤੇ ਵੱਛੇ ਦੀਆਂ ਮੂਰਤੀਆਂ ਜੋ ਉਸਨੇ ਬਣਾਈਆਂ ਸਨ।
16ਅਤੇ ਉਹਨਾਂ ਦੇ ਪਿੱਛੇ ਇਸਰਾਏਲ ਦੇ ਸਾਰੇ ਘਰਾਣਿਆਂ ਵਿੱਚੋਂ ਅਜਿਹੇ ਲੋਕੀ ਜਿਨ੍ਹਾਂ ਨੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੀ ਖੋਜ ਵਿੱਚ ਆਪਣਾ ਦਿਲ ਲਾਇਆ ਸੀ ਯੇਰੂਸ਼ਲੇਮ ਵਿੱਚ ਆਏ ਕਿ ਯਾਹਵੇਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ਵਰ ਦੇ ਅੱਗੇ ਭੇਟ ਚੜ੍ਹਾਉਣ।
17ਸੋ ਉਹਨਾਂ ਨੇ ਯਹੂਦਾਹ ਦੇ ਰਾਜ ਨੂੰ ਪੱਕਾ ਬਣਾ ਦਿੱਤਾ ਅਤੇ ਤਿੰਨਾਂ ਸਾਲਾਂ ਤੱਕ ਸ਼ਲੋਮੋਨ ਦੇ ਪੁੱਤਰ ਰਹਬੁਆਮ ਨੂੰ ਬਲਵਾਨ ਬਣਾ ਰੱਖਿਆ ਕਿਉਂ ਜੋ ਓਹ ਤਿੰਨ ਵਰ੍ਹੇ ਦਾਵੀਦ ਅਤੇ ਸ਼ਲੋਮੋਨ ਦੇ ਰਾਹ ਉੱਤੇ ਤੁਰਦੇ ਰਹੇ।