2 ਇਤਿਹਾਸ 15

ਅਤੇ ਉਹ ਇੱਕ ਨੇਮ ਵਿੱਚ ਸ਼ਾਮਲ ਹੋ ਗਏ ਕਿ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਯਾਹਵੇਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ਵਰ ਦੀ ਭਾਲ ਕਰਨ।

2 Chronicles 15:12 (UKJV) And they entered into a covenant to seek the LORD God of their fathers with all their heart and with all their soul;

10ਉਹ ਆਸਾ ਦੇ ਰਾਜ ਦੇ ਪੰਦਰਵੇਂ ਸਾਲ ਦੇ ਤੀਜੇ ਮਹੀਨੇ ਯੇਰੂਸ਼ਲੇਮ ਵਿੱਚ ਇਕੱਠੇ ਹੋਏ।

11ਉਸ ਸਮੇਂ ਉਹਨਾਂ ਨੇ ਯਾਹਵੇਹ ਨੂੰ ਸੱਤ ਸੌ ਪਸ਼ੂਆਂ ਦੇ ਸਿਰ ਅਤੇ ਸੱਤ ਹਜ਼ਾਰ ਭੇਡਾਂ ਅਤੇ ਬੱਕਰੀਆਂ ਦੀ ਬਲੀ ਦਿੱਤੀ ਜੋ ਉਹ ਵਾਪਸ ਲਿਆਏ ਸਨ।

12ਅਤੇ ਉਹ ਇੱਕ ਨੇਮ ਵਿੱਚ ਸ਼ਾਮਲ ਹੋ ਗਏ ਕਿ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਯਾਹਵੇਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ਵਰ ਦੀ ਭਾਲ ਕਰਨ।

13ਉਹ ਸਾਰੇ ਜਿਹੜੇ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ ਨੂੰ ਨਹੀਂ ਭਾਲਦੇ ਭਾਵੇਂ ਛੋਟਾ ਜਾਂ ਵੱਡਾ, ਆਦਮੀ ਜਾਂ ਔਰਤ ਸਭ ਮਾਰ ਦਿੱਤੇ ਜਾਣੇ ਸਨ।

14ਉਹਨਾਂ ਨੇ ਉੱਚੀ-ਉੱਚੀ ਤਾੜੀਆਂ ਨਾਲ, ਚੀਕਦਿਆਂ ਅਤੇ ਤੁਰ੍ਹੀਆਂ ਅਤੇ ਸਿੰਗਾਂ ਨਾਲ ਯਾਹਵੇਹ ਦੀ ਸਹੁੰ ਖਾਧੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.