2 ਇਤਿਹਾਸ 18

ਹੁਣ ਯਹੋਸ਼ਾਫ਼ਾਟ ਕੋਲ ਬਹੁਤ ਦੌਲਤ ਅਤੇ ਇੱਜ਼ਤ ਸੀ ਅਤੇ ਉਸ ਨੇ ਆਪਣੇ ਪੁੱਤਰ ਦਾ ਅਹਾਬ ਦੀ ਧੀ ਨਾਲ ਵਿਆਹ ਕਰਵਾ ਕੇ ਇਸਰਾਏਲ ਦੇ ਅਹਾਬ ਨਾਲ ਸੰਬੰਧ ਜੋੜੇ।

2 Chronicles 18:1 (UKJV) Now Jehoshaphat had riches and honour in abundance, and joined affinity with Ahab.

1ਹੁਣ ਯਹੋਸ਼ਾਫ਼ਾਟ ਕੋਲ ਬਹੁਤ ਦੌਲਤ ਅਤੇ ਇੱਜ਼ਤ ਸੀ ਅਤੇ ਉਸ ਨੇ ਆਪਣੇ ਪੁੱਤਰ ਦਾ ਅਹਾਬ ਦੀ ਧੀ ਨਾਲ ਵਿਆਹ ਕਰਵਾ ਕੇ ਇਸਰਾਏਲ ਦੇ ਅਹਾਬ ਨਾਲ ਸੰਬੰਧ ਜੋੜੇ।

2ਕੁਝ ਸਾਲਾਂ ਬਾਅਦ ਉਹ ਸਾਮਰਿਯਾ ਵਿੱਚ ਅਹਾਬ ਨੂੰ ਮਿਲਣ ਗਿਆ। ਅਹਾਬ ਨੇ ਆਪਣੇ ਅਤੇ ਆਪਣੇ ਨਾਲ ਦੇ ਲੋਕਾਂ ਲਈ ਬਹੁਤ ਸਾਰੀਆਂ ਭੇਡਾਂ ਅਤੇ ਪਸ਼ੂ ਵੱਢੇ ਅਤੇ ਉਸ ਨੂੰ ਰਾਮੋਥ ਗਿਲਆਦ ਉੱਤੇ ਹਮਲਾ ਕਰਨ ਲਈ ਕਿਹਾ।

3ਇਸਰਾਏਲ ਦੇ ਰਾਜੇ ਅਹਾਬ ਨੇ ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਨੂੰ ਪੁੱਛਿਆ, “ਕੀ ਤੂੰ ਮੇਰੇ ਨਾਲ ਰਾਮੋਥ ਗਿਲਆਦ ਦੇ ਵਿਰੁੱਧ ਲੜਨ ਲਈ ਜਾਵੇਂਗਾ?” ਯਹੋਸ਼ਾਫ਼ਾਟ ਨੇ ਉੱਤਰ ਦਿੱਤਾ, “ਮੈਂ ਤੇਰੇ ਵਰਗਾ ਹਾਂ ਅਤੇ ਮੇਰੇ ਲੋਕ ਤੇਰੇ ਲੋਕਾਂ ਵਰਗੇ ਹਨ। ਅਸੀਂ ਤੁਹਾਡੇ ਨਾਲ ਜੰਗ ਵਿੱਚ ਸ਼ਾਮਲ ਹੋਵਾਂਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.