2 ਇਤਿਹਾਸ 23

ਉਹਨਾਂ ਨੇ ਸਾਰੇ ਯਹੂਦਾਹ ਵਿੱਚ ਜਾ ਕੇ ਸਾਰੇ ਨਗਰਾਂ ਵਿੱਚੋਂ ਲੇਵੀਆਂ ਅਤੇ ਇਸਰਾਏਲੀ ਪਰਿਵਾਰਾਂ ਦੇ ਮੁਖੀਆਂ ਨੂੰ ਇਕੱਠਾ ਕੀਤਾ। ਜਦੋਂ ਉਹ ਯੇਰੂਸ਼ਲੇਮ ਵਿੱਚ ਆਏ,

2 Chronicles 23:2 (UKJV) And they went about in Judah, and gathered the Levites out of all the cities of Judah, and the chief of the fathers of Israel, and they came to Jerusalem.

1ਸੱਤਵੇਂ ਸਾਲ ਵਿੱਚ ਯਹੋਯਾਦਾ ਨੇ ਆਪਣੇ ਆਪ ਨੂੰ ਤਕੜਾ ਕੀਤਾ ਅਤੇ ਸੈਂਕੜਿਆਂ ਦੇ ਸਰਦਾਰਾਂ ਨੂੰ ਅਰਥਾਤ ਯਰੋਹਾਮ ਦੇ ਪੁੱਤਰ ਅਜ਼ਰਯਾਹ ਤੇ ਯਹੋਹਾਨਾਨ ਦੇ ਪੁੱਤਰ ਇਸ਼ਮਾਏਲ ਤੇ ਓਬੇਦ ਦੇ ਪੁੱਤਰ ਅਜ਼ਰਯਾਹ ਤੇ ਅਦਾਯਾਹ ਦੇ ਪੁੱਤਰ ਮਾਸੇਯਾਹ ਤੇ ਜ਼ਿਕਰੀ ਦੇ ਪੁੱਤਰ ਅਲੀਸ਼ਾਫਾਟ ਨੂੰ ਆਪਣੇ ਨਾਲ ਇੱਕ ਨੇਮ ਵਿੱਚ ਮਿਲਾਇਆ।

2ਉਹਨਾਂ ਨੇ ਸਾਰੇ ਯਹੂਦਾਹ ਵਿੱਚ ਜਾ ਕੇ ਸਾਰੇ ਨਗਰਾਂ ਵਿੱਚੋਂ ਲੇਵੀਆਂ ਅਤੇ ਇਸਰਾਏਲੀ ਪਰਿਵਾਰਾਂ ਦੇ ਮੁਖੀਆਂ ਨੂੰ ਇਕੱਠਾ ਕੀਤਾ। ਜਦੋਂ ਉਹ ਯੇਰੂਸ਼ਲੇਮ ਵਿੱਚ ਆਏ,

3ਸਾਰੀ ਸਭਾ ਨੇ ਪਰਮੇਸ਼ਵਰ ਦੇ ਭਵਨ ਵਿੱਚ ਰਾਜੇ ਨਾਲ ਇੱਕ ਨੇਮ ਬੰਨ੍ਹਿਆ। ਯਹੋਯਾਦਾ ਨੇ ਉਹਨਾਂ ਨੂੰ ਕਿਹਾ, “ਰਾਜੇ ਦਾ ਪੁੱਤਰ ਰਾਜ ਕਰੇਗਾ, ਜਿਵੇਂ ਯਾਹਵੇਹ ਨੇ ਦਾਵੀਦ ਦੇ ਉੱਤਰਾਧਿਕਾਰੀਆਂ ਬਾਰੇ ਨੇਮ ਕੀਤਾ ਸੀ।

4ਹੁਣ ਤੁਹਾਨੂੰ ਇਹ ਕਰਨਾ ਚਾਹੀਦਾ ਹੈ: ਤੁਹਾਡੇ ਵਿੱਚੋਂ ਇੱਕ ਤਿਹਾਈ ਜਾਜਕ ਅਤੇ ਲੇਵੀਆਂ ਜੋ ਸਬਤ ਦੇ ਦਿਨ ਕੰਮ ਕਰਨ ਲਈ ਜਾਂਦੇ ਹਨ ਦਰਵਾਜ਼ਿਆਂ ਉੱਤੇ ਪਹਿਰਾ ਦੇਣ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.