2 ਇਤਿਹਾਸ 26

ਅਤੇ ਉਸ ਦੇ ਅਧੀਨ ਇੱਕ ਵੱਡੀ ਫ਼ੌਜ ਸੀ ਜਿਸ ਦੀ ਗਿਣਤੀ ਤਿੰਨ ਲੱਖ ਸਾਢੇ ਸੱਤ ਹਜ਼ਾਰ ਸੀ। ਉਹ ਰਾਜੇ ਦੇ ਵਿਰੁੱਧ ਉੱਠਣ ਵਾਲੇ ਕਿਸੇ ਵੀ ਦੁਸ਼ਮਣ ਉੱਤੇ ਬਹੁਤ ਤਾਕਤ ਨਾਲ ਹਮਲਾ ਕਰ ਸਕਦੇ ਸਨ।

2 Chronicles 26:13 (UKJV) And under their hand was an army, three hundred thousand and seven thousand and five hundred, that made war with mighty power, to help the king against the enemy.

11ਇਸ ਤੋਂ ਇਲਾਵਾ ਉਜ਼ੀਯਾਹ ਦੀ ਬਹਾਦਰ ਫ਼ੌਜ ਹਮੇਸ਼ਾ ਜੰਗ ਲਈ ਤਿਆਰ ਰਹਿੰਦੀ ਸੀ। ਉਹ ਇੱਕ ਦਲ ਵਜੋਂ ਗਿਣੇ ਗਏ ਸਨ, ਅਤੇ ਹਨਨਯਾਹ ਦੀ ਅਗਵਾਈ ਹੇਠਾਂ ਸਨ ਜੋ ਕਿ ਰਾਜੇ ਦੇ ਅਧਿਕਾਰੀਆਂ ਵਿੱਚੋਂ ਇੱਕ ਸੀ। ਇਹ ਲੋਕ ਸਕੱਤਰ ਯਈਏਲ ਅਤੇ ਮਅਸੇਯਾਹ ਦੁਆਰਾ ਗਿਣੇ ਗਏ ਸਨ।

12ਲੜਨ ਵਾਲੇ ਆਦਮੀਆਂ ਦੇ ਪਰਿਵਾਰ ਦੇ ਆਗੂਆਂ ਦੀ ਕੁੱਲ ਗਿਣਤੀ ਦੋ ਹਜ਼ਾਰ ਛੇ ਸੌ ਸੀ।

13ਅਤੇ ਉਸ ਦੇ ਅਧੀਨ ਇੱਕ ਵੱਡੀ ਫ਼ੌਜ ਸੀ ਜਿਸ ਦੀ ਗਿਣਤੀ ਤਿੰਨ ਲੱਖ ਸਾਢੇ ਸੱਤ ਹਜ਼ਾਰ ਸੀ। ਉਹ ਰਾਜੇ ਦੇ ਵਿਰੁੱਧ ਉੱਠਣ ਵਾਲੇ ਕਿਸੇ ਵੀ ਦੁਸ਼ਮਣ ਉੱਤੇ ਬਹੁਤ ਤਾਕਤ ਨਾਲ ਹਮਲਾ ਕਰ ਸਕਦੇ ਸਨ।

14ਅਤੇ ਉਜ਼ੀਯਾਹ ਨੇ ਉਹਨਾਂ ਦੀ ਸਾਰੀ ਸੈਨਾ ਲਈ ਢਾਲ਼ਾਂ, ਬਰਛੇ, ਟੋਪ, ਸੰਜੋਆਂ ਤੇ ਧਣੁੱਖ ਤੇ ਗੋਪੀਏ ਤਿਆਰ ਕੀਤੇ।

15ਅਤੇ ਉਸ ਨੇ ਯੇਰੂਸ਼ਲੇਮ ਵਿੱਚ ਕਸਬੀ ਲੋਕਾਂ ਦੀਆਂ ਬਣਾਈਆਂ ਹੋਈਆਂ ਕਲਾਂ ਲਗਵਾਈਆਂ ਤਾਂ ਜੋ ਉਹ ਤੀਰ ਚਲਾਉਣ ਅਤੇ ਵੱਡੇ-ਵੱਡੇ ਪੱਥਰ ਵਗਾਹੁਣ ਲਈ ਬੁਰਜਾਂ ਤੇ ਕੰਧਾਂ ਉੱਪਰ ਲਗਾਈਆਂ ਜਾਣ। ਸੋ ਉਹ ਦਾ ਨਾਮ ਦੂਰ ਤੱਕ ਵੱਜਣ ਲੱਗਾ ਕਿਉਂ ਜੋ ਉਹ ਦੀ ਸਹਾਇਤਾ ਅਜਿਹੇ ਨਿਰਾਲੇ ਢੰਗ ਨਾਲ ਹੋਈ ਜੋ ਉਹ ਤਕੜਾ ਹੋ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.