2 ਇਤਿਹਾਸ 29

ਅਤੇ ਆਖਿਆ, “ਹੇ ਲੇਵੀਓ, ਮੇਰੀ ਗੱਲ ਸੁਣੋ! ਹੁਣ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਦੇ ਭਵਨ ਨੂੰ ਪਵਿੱਤਰ ਕਰੋ। ਪਵਿੱਤਰ ਅਸਥਾਨ ਤੋਂ ਸਾਰੀ ਅਸ਼ੁੱਧ ਨੂੰ ਹਟਾਓ।

2 Chronicles 29:5 (UKJV) And said unto them, Hear me, all of you Levites, sanctify now yourselves, and sanctify the house of the LORD God of your fathers, and carry forth the filthiness out of the holy place.

3ਆਪਣੇ ਰਾਜ ਦੇ ਪਹਿਲੇ ਸਾਲ ਦੇ ਪਹਿਲੇ ਮਹੀਨੇ ਵਿੱਚ, ਉਸ ਨੇ ਯਾਹਵੇਹ ਦੇ ਭਵਨ ਦੇ ਦਰਵਾਜ਼ੇ ਖੋਲ੍ਹੇ ਅਤੇ ਉਹਨਾਂ ਦੀ ਮੁਰੰਮਤ ਕੀਤੀ।

4ਉਹ ਜਾਜਕਾਂ ਅਤੇ ਲੇਵੀਆਂ ਨੂੰ ਲੈ ਆਇਆ ਅਤੇ ਉਹਨਾਂ ਨੂੰ ਪੂਰਬ ਵੱਲ ਮੈਦਾਨ ਵਿੱਚ ਇਕੱਠਾ ਕੀਤਾ

5ਅਤੇ ਆਖਿਆ, “ਹੇ ਲੇਵੀਓ, ਮੇਰੀ ਗੱਲ ਸੁਣੋ! ਹੁਣ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਦੇ ਭਵਨ ਨੂੰ ਪਵਿੱਤਰ ਕਰੋ। ਪਵਿੱਤਰ ਅਸਥਾਨ ਤੋਂ ਸਾਰੀ ਅਸ਼ੁੱਧ ਨੂੰ ਹਟਾਓ।

6ਸਾਡੇ ਪੁਰਖਿਆਂ ਨੇ ਬੇਈਮਾਨੀ ਕੀਤੀ; ਉਹਨਾਂ ਨੇ ਸਾਡੇ ਪਰਮੇਸ਼ਵਰ ਦੀ ਨਿਗਾਹ ਵਿੱਚ ਬੁਰਾ ਕੀਤਾ ਅਤੇ ਉਸਨੂੰ ਤਿਆਗ ਦਿੱਤਾ। ਉਹਨਾਂ ਨੇ ਯਾਹਵੇਹ ਦੇ ਨਿਵਾਸ ਅਸਥਾਨ ਵੱਲੋਂ ਮੂੰਹ ਮੋੜ ਲਿਆ ਅਤੇ ਉਸ ਦੀ ਵੱਲ ਆਪਣੀ ਪਿੱਠ ਕਰ ਦਿੱਤੀ।

7ਉਹਨਾਂ ਨੇ ਡੇਉੜ੍ਹੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਦੀਵੇ ਬੁਝਾ ਦਿੱਤੇ ਉਹਨਾਂ ਨੇ ਧੂਪ ਨਹੀਂ ਧੁਖਾਈ ਅਤੇ ਉਹਨਾਂ ਨੇ ਇਸਰਾਏਲ ਦੇ ਪਰਮੇਸ਼ਵਰ ਦੇ ਪਵਿੱਤਰ ਅਸਥਾਨ ਵਿੱਚ ਹੋਮ ਦੀ ਬਲੀ ਨਹੀਂ ਚੜ੍ਹਾਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.