2 ਇਤਿਹਾਸ 34

ਫਿਰ ਰਾਜਾ ਨੇ ਸੁਨੇਹਾ ਭੇਜ ਕੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਸਾਰੇ ਬਜ਼ੁਰਗਾਂ ਨੂੰ ਇਕੱਠਾ ਕੀਤਾ।

2 Chronicles 34:29 (UKJV) Then the king sent and gathered together all the elders of Judah and Jerusalem.

27ਕਿਉਂਕਿ ਤੁਹਾਡਾ ਦਿਲ ਜਵਾਬਦੇਹ ਸੀ ਅਤੇ ਤੁਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਨਿਮਰ ਕੀਤਾ ਜਦੋਂ ਤੁਸੀਂ ਸੁਣਿਆ ਕਿ ਉਸਨੇ ਇਸ ਸਥਾਨ ਅਤੇ ਇਸਦੇ ਲੋਕਾਂ ਦੇ ਵਿਰੁੱਧ ਕੀ ਕਿਹਾ ਹੈ, ਅਤੇ ਕਿਉਂਕਿ ਤੁਸੀਂ ਆਪਣੇ ਆਪ ਨੂੰ ਮੇਰੇ ਅੱਗੇ ਨਿਮਰ ਕੀਤਾ ਅਤੇ ਆਪਣੇ ਬਸਤਰ ਪਾੜੇ ਅਤੇ ਮੇਰੀ ਹਜ਼ੂਰੀ ਵਿੱਚ ਰੋਏ, ਮੈਂ ਤੁਹਾਨੂੰ ਸੁਣਿਆ ਹੈ, ਯਾਹਵੇਹ ਦਾ ਵਾਕ ਹੈ।

28ਹੁਣ ਮੈਂ ਤੁਹਾਨੂੰ ਤੁਹਾਡੇ ਪੁਰਖਿਆਂ ਕੋਲ ਇਕੱਠਾ ਕਰਾਂਗਾ, ਅਤੇ ਤੁਹਾਨੂੰ ਸ਼ਾਂਤੀ ਨਾਲ ਦਫ਼ਨਾਇਆ ਜਾਵੇਗਾ। ਤੁਹਾਡੀਆਂ ਅੱਖਾਂ ਉਸ ਸਾਰੀ ਤਬਾਹੀ ਨੂੰ ਨਹੀਂ ਦੇਖ ਸਕਣਗੀਆਂ ਜੋ ਮੈਂ ਇਸ ਸਥਾਨ ਅਤੇ ਇੱਥੇ ਰਹਿਣ ਵਾਲਿਆਂ ਉੱਤੇ ਲਿਆਉਣ ਜਾ ਰਿਹਾ ਹਾਂ।’ ” ਇਸ ਲਈ ਉਹ ਉਸਦਾ ਜਵਾਬ ਰਾਜੇ ਕੋਲ ਵਾਪਸ ਲੈ ਗਏ।

29ਫਿਰ ਰਾਜਾ ਨੇ ਸੁਨੇਹਾ ਭੇਜ ਕੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਸਾਰੇ ਬਜ਼ੁਰਗਾਂ ਨੂੰ ਇਕੱਠਾ ਕੀਤਾ।

30ਉਹ ਯਹੂਦਾਹ ਦੇ ਲੋਕਾਂ, ਯੇਰੂਸ਼ਲੇਮ ਦੇ ਵਾਸੀਆਂ, ਜਾਜਕਾਂ ਅਤੇ ਲੇਵੀਆਂ ਨਾਲ ਛੋਟੇ ਤੋਂ ਵੱਡੇ ਤੱਕ ਸਾਰੇ ਲੋਕਾਂ ਦੇ ਨਾਲ ਯਾਹਵੇਹ ਦੇ ਭਵਨ ਵਿੱਚ ਗਿਆ। ਉਸਨੇ ਉਹਨਾਂ ਨੂੰ ਇਕਰਾਰਨਾਮੇ ਦੀ ਪੋਥੀ ਦੇ ਸਾਰੇ ਸ਼ਬਦ ਪੜ੍ਹ ਕੇ ਸੁਣਾਏ, ਜੋ ਯਾਹਵੇਹ ਦੇ ਭਵਨ ਵਿੱਚ ਪਾਏ ਗਏ ਸਨ।

31ਰਾਜਾ ਆਪਣੇ ਥੰਮ੍ਹ ਦੇ ਉੱਤੇ ਖਲੋ ਗਿਆ ਅਤੇ ਉਸ ਨੇ ਯਾਹਵੇਹ ਦੀ ਹਜ਼ੂਰੀ ਵਿੱਚ ਇੱਕ ਨੇਮ ਬੰਨ੍ਹਿਆ, ਯਾਹਵੇਹ ਦੇ ਪਿੱਛੇ ਚੱਲਾਗੇ ਅਤੇ ਉਸ ਦੇ ਹੁਕਮਾਂ, ਨਿਯਮਾਂ ਅਤੇ ਫ਼ਰਮਾਨਾਂ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਮੰਨਾਂਗੇ ਅਤੇ ਇਸ ਪੋਥੀ ਵਿੱਚ ਲਿਖੇ ਹੋਏ ਨੇਮ ਦੇ ਸ਼ਬਦਾਂ ਦੀ ਪਾਲਣਾ ਕਰਾਂਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.