6ਤਾਂ ਉਸ ਉੱਤੇ ਬਾਬੇਲ ਦੇ ਰਾਜਾ ਨਬੂਕਦਨੇਜ਼ਰ ਨੇ ਚੜ੍ਹਾਈ ਕੀਤੀ ਅਤੇ ਉਹ ਨੂੰ ਬੇੜੀਆਂ ਲਾ ਕੇ ਬਾਬੇਲ ਨੂੰ ਲੈ ਗਿਆ।
7ਅਤੇ ਨਬੂਕਦਨੇਜ਼ਰ ਯਾਹਵੇਹ ਦੇ ਭਵਨ ਦੇ ਭਾਂਡਿਆਂ ਵਿੱਚੋਂ ਕੁਝ ਭਾਂਡੇ ਵੀ ਲੈ ਗਿਆ ਅਤੇ ਉਹਨਾਂ ਨੂੰ ਆਪਣੇ ਮਹਿਲ ਵਿੱਚ ਬਾਬੇਲ ਵਿੱਚ ਜਾ ਰੱਖ ਦਿੱਤਾ।
8ਯਹੋਯਾਕੀਮ ਦੇ ਰਾਜ ਦੀਆਂ ਹੋਰ ਘਟਨਾਵਾਂ, ਉਸ ਨੇ ਜੋ ਘਿਣਾਉਣੇ ਕੰਮ ਕੀਤੇ ਅਤੇ ਜੋ ਕੁਝ ਉਸ ਦੇ ਵਿਰੁੱਧ ਪਾਇਆ ਗਿਆ, ਇਸਰਾਏਲ ਅਤੇ ਯਹੂਦਾਹ ਦੇ ਰਾਜਿਆਂ ਦੀ ਪੋਥੀ ਵਿੱਚ ਲਿਖੇ ਹੋਏ ਹਨ ਅਤੇ ਉਸ ਦਾ ਪੁੱਤਰ ਯਹੋਯਾਕੀਨ ਉਸਦੇ ਬਾਅਦ ਰਾਜਾ ਬਣਿਆ।
9ਯਹੋਯਾਕੀਨ ਅਠਾਰਾਂ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਤਿੰਨ ਮਹੀਨੇ ਅਤੇ ਦਸ ਦਿਨ ਰਾਜ ਕੀਤਾ। ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ।
10ਬਸੰਤ ਰੁੱਤ ਵਿੱਚ, ਰਾਜਾ ਨਬੂਕਦਨੇਜ਼ਰ ਨੇ ਉਸ ਨੂੰ ਬੁਲਾਇਆ ਅਤੇ ਉਸ ਨੂੰ ਯਾਹਵੇਹ ਦੇ ਮੰਦਰ ਵਿੱਚੋਂ ਕੀਮਤੀ ਵਸਤੂਆਂ ਦੇ ਨਾਲ ਬਾਬੇਲ ਲੈ ਆਇਆ ਅਤੇ ਉਸ ਨੇ ਯਹੋਯਾਕੀਨ ਦੇ ਚਾਚੇ ਸਿਦਕੀਯਾਹ ਨੂੰ ਯਹੂਦਾਹ ਅਤੇ ਯੇਰੂਸ਼ਲੇਮ ਦਾ ਰਾਜਾ ਬਣਾਇਆ।