8ਸ਼ਲੋਮੋਨ ਨੇ ਉਨ੍ਹਾਂ ਸਾਰੇ ਲੋਕਾਂ ਦੇ ਉੱਤਰਾਧਿਕਾਰੀਆਂ ਨੂੰ ਜੋ ਉਸ ਦੇਸ਼ ਵਿੱਚ ਬਾਕੀ ਰਹਿ ਗਏ ਸਨ, ਜਿਨ੍ਹਾਂ ਨੂੰ ਇਸਰਾਏਲੀਆਂ ਨੇ ਤਬਾਹ ਨਹੀਂ ਕੀਤਾ ਸੀ, ਗੁਲਾਮ ਬਣਾ ਕੇ ਕੰਮ ਕਰਨ ਲਈ ਮਜਬੂਰ ਕੀਤਾ, ਜਿਵੇਂ ਕਿ ਅੱਜ ਤੱਕ ਹੈ।
9ਪਰ ਸ਼ਲੋਮੋਨ ਨੇ ਆਪਣੇ ਕੰਮ ਲਈ ਇਸਰਾਏਲੀਆਂ ਵਿੱਚੋਂ ਕਿਸੇ ਨੂੰ ਗੁਲਾਮ ਨਹੀਂ ਬਣਾਇਆ; ਸਗੋਂ ਉਹ ਯੋਧੇ ਅਤੇ ਉਸ ਦੇ ਛੋਟੇ ਟਹਿਲੂਏ ਤੇ ਉਸ ਦੇ ਸਰਦਾਰ ਅਤੇ ਉਸ ਦੇ ਰਥਾਂ ਦੇ ਸਵਾਰਾਂ ਦੇ ਸਰਦਾਰ ਸਨ।
10ਉਹ ਰਾਜਾ ਸ਼ਲੋਮੋਨ ਦੇ ਮੁੱਖ ਅਧਿਕਾਰੀ ਵੀ ਸਨ, ਜੋ ਲੋਕ ਉਹਨਾਂ ਉੱਤੇ ਅਧਿਕਾਰੀ ਸਨ, ਉਹ ਦੋ ਸੌ ਪੰਜਾਹ ਸਨ।
11ਸ਼ਲੋਮੋਨ, ਫ਼ਿਰਾਊਨ ਦੀ ਧੀ ਨੂੰ ਦਾਵੀਦ ਦੇ ਸ਼ਹਿਰ ਤੋਂ ਉਸ ਮਹਿਲ ਵਿੱਚ ਜੋ ਉਸ ਦੇ ਲਈ ਬਣਾਇਆ ਸੀ ਲੈ ਆਇਆ ਕਿਉਂ ਜੋ ਉਸ ਨੇ ਆਖਿਆ ਕਿ ਮੇਰੀ ਰਾਣੀ ਇਸਰਾਏਲ ਦੇ ਪਾਤਸ਼ਾਹ ਦਾਵੀਦ ਦੇ ਮਹਿਲ ਵਿੱਚ ਨਹੀਂ ਰਹੇਗੀ ਕਿਉਂ ਜੋ ਉਹ ਅਸਥਾਨ ਪਵਿੱਤਰ ਹਨ ਜਿਨ੍ਹਾਂ ਵਿੱਚ ਯਾਹਵੇਹ ਦਾ ਸੰਦੂਕ ਆ ਗਿਆ ਹੈ।
12ਤਦ ਸ਼ਲੋਮੋਨ ਯਾਹਵੇਹ ਦੇ ਲਈ ਯਾਹਵੇਹ ਦੀ ਉਸ ਜਗਵੇਦੀ ਉੱਤੇ ਜਿਸ ਨੂੰ ਉਸ ਨੇ ਡਿਉੜੀ ਦੇ ਸਾਹਮਣੇ ਬਣਾਇਆ ਸੀ ਹੋਮ ਦੀਆਂ ਬਲੀਆਂ ਚੜ੍ਹਾਉਣ ਲੱਗਾ,