2 ਇਤਿਹਾਸ 8

ਨਾਲੇ ਬਆਲਾਥ ਅਤੇ ਉਸ ਦੇ ਭੰਡਾਰ ਦੇ ਸਾਰੇ ਸ਼ਹਿਰ ਅਤੇ ਸਾਰੇ ਸ਼ਹਿਰ ਉਸ ਦੇ ਰਥਾਂ ਅਤੇ ਘੋੜਿਆਂ ਲਈ ਜੋ ਕੁਝ ਉਹ ਚਾਹੁੰਦਾ ਸੀ ਬਣਾਇਆ। ਯੇਰੂਸ਼ਲੇਮ ਵਿੱਚ, ਲਬਾਨੋਨ ਵਿੱਚ ਅਤੇ ਸਾਰੇ ਇਲਾਕੇ ਵਿੱਚ ਉਸਨੇ ਰਾਜ ਕੀਤਾ।

2 Chronicles 8:6 (UKJV) And Baalath, and all the store cities that Solomon had, and all the chariot cities, and the cities of the horsemen, and all that Solomon desired to build in Jerusalem, and in Lebanon, and throughout all the land of his dominion.

4ਉਸ ਨੇ ਉਜਾੜ ਵਿੱਚ ਤਦਮੋਰ ਨੂੰ ਵੀ ਬਣਾਇਆ ਅਤੇ ਸਾਰੇ ਭੰਡਾਰ ਦੇ ਸ਼ਹਿਰਾਂ ਨੂੰ ਜਿਹੜੇ ਉਸ ਨੇ ਹਮਾਥ ਵਿੱਚ ਬਣਾਏ ਸਨ।

5ਉਸ ਨੇ ਉੱਪਰਲੇ ਬੈਥ-ਹੋਰੋਨ ਅਤੇ ਹੇਠਲੇ ਬੈਥ-ਹੋਰੋਨ ਨੂੰ ਕਿਲ੍ਹੇ ਵਾਲੇ ਸ਼ਹਿਰਾਂ ਵਜੋਂ, ਕੰਧਾਂ ਅਤੇ ਦਰਵਾਜ਼ਿਆਂ ਅਤੇ ਬਾਰਾਂ ਨਾਲ ਬਣਾਇਆ,

6ਨਾਲੇ ਬਆਲਾਥ ਅਤੇ ਉਸ ਦੇ ਭੰਡਾਰ ਦੇ ਸਾਰੇ ਸ਼ਹਿਰ ਅਤੇ ਸਾਰੇ ਸ਼ਹਿਰ ਉਸ ਦੇ ਰਥਾਂ ਅਤੇ ਘੋੜਿਆਂ ਲਈ ਜੋ ਕੁਝ ਉਹ ਚਾਹੁੰਦਾ ਸੀ ਬਣਾਇਆ। ਯੇਰੂਸ਼ਲੇਮ ਵਿੱਚ, ਲਬਾਨੋਨ ਵਿੱਚ ਅਤੇ ਸਾਰੇ ਇਲਾਕੇ ਵਿੱਚ ਉਸਨੇ ਰਾਜ ਕੀਤਾ।

7ਹਿੱਤੀਆਂ, ਅਮੋਰੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ (ਇਹ ਲੋਕ ਇਸਰਾਏਲੀ ਨਹੀਂ ਸਨ) ਵਿੱਚੋਂ ਅਜੇ ਵੀ ਲੋਕ ਬਚੇ ਸਨ।

8ਸ਼ਲੋਮੋਨ ਨੇ ਉਨ੍ਹਾਂ ਸਾਰੇ ਲੋਕਾਂ ਦੇ ਉੱਤਰਾਧਿਕਾਰੀਆਂ ਨੂੰ ਜੋ ਉਸ ਦੇਸ਼ ਵਿੱਚ ਬਾਕੀ ਰਹਿ ਗਏ ਸਨ, ਜਿਨ੍ਹਾਂ ਨੂੰ ਇਸਰਾਏਲੀਆਂ ਨੇ ਤਬਾਹ ਨਹੀਂ ਕੀਤਾ ਸੀ, ਗੁਲਾਮ ਬਣਾ ਕੇ ਕੰਮ ਕਰਨ ਲਈ ਮਜਬੂਰ ਕੀਤਾ, ਜਿਵੇਂ ਕਿ ਅੱਜ ਤੱਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.