10ਉਹ ਉਹਨਾਂ ਨੂੰ ਤਾੜਨਾ ਸੁਣਾਉਂਦਾ ਹੈ ਅਤੇ ਉਹਨਾਂ ਨੂੰ ਆਪਣੀ ਬੁਰਾਈ ਤੋਂ ਤੋਬਾ ਕਰਨ ਦਾ ਹੁਕਮ ਦਿੰਦਾ ਹੈ।
11ਜੇਕਰ ਉਹ ਉਸਦੀ ਆਗਿਆ ਮੰਨਣ ਅਤੇ ਉਸਦੀ ਸੇਵਾ ਕਰਨ, ਉਹ ਆਪਣੇ ਬਾਕੀ ਦੇ ਦਿਨ ਖੁਸ਼ਹਾਲੀ ਵਿੱਚ ਅਤੇ ਆਪਣੇ ਸਾਲ ਸੰਤੁਸ਼ਟੀ ਵਿੱਚ ਬਿਤਾਉਣਗੇ।
12ਪਰ ਜੇ ਉਹ ਨਾ ਸੁਣੇ, ਉਹ ਤਲਵਾਰ ਨਾਲ ਨਾਸ਼ ਹੋ ਜਾਣਗੇ ਅਤੇ ਬਿਨਾਂ ਗਿਆਨ ਦੇ ਮਰ ਜਾਣਗੇ।
13“ਦਿਲ ਵਿੱਚ ਅਧਰਮੀ ਨਾਰਾਜ਼ਗੀ ਰੱਖਦਾ ਹੈ; ਭਾਵੇਂ ਉਹ ਉਹਨਾਂ ਨੂੰ ਬੇੜੀਆਂ ਲਾਉਂਦਾ ਹੈ, ਉਹ ਸਹਾਇਤਾ ਲਈ ਨਹੀਂ ਪੁਕਾਰਦੇ।
14ਅਨੈਤਿਕ ਜੀਵਨ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰਨ ਤੋਂ ਬਾਅਦ ਉਹ ਆਪਣੀ ਜਵਾਨੀ ਵਿੱਚ ਮਰ ਜਾਂਦੇ ਹਨ,