18ਅਰਥਾਤ ਉਹਨਾਂ ਨਾਲ ਜੋ ਉਸ ਦੇ ਨੇਮ ਨੂੰ ਮੰਨਦੇ, ਅਤੇ ਉਸਦੇ ਫ਼ਰਮਾਨਾਂ ਨੂੰ ਯਾਦ ਰੱਖਦੇ ਅਤੇ ਉਸਦੀ ਪਾਲਣਾ ਕਰਦੇ ਹਨ।
19ਯਾਹਵੇਹ ਨੇ ਆਪਣਾ ਤੱਖ਼ਤ ਸਵਰਗ ਵਿੱਚ ਸਥਾਪਿਤ ਕੀਤਾ ਹੈ, ਅਤੇ ਉਸਦਾ ਰਾਜ ਸਭਨਾ ਉੱਪਰ ਹੈ।
20ਹੇ ਉਸ ਦੇ ਦੂਤੋ, ਯਾਹਵੇਹ ਦੀ ਉਸਤਤ ਕਰੋ, ਤੁਸੀਂ ਜੋ ਬਲਵੰਤ ਹੋ, ਤੁਸੀਂ ਉਸਦੇ ਹੁਕਮ ਦੀ ਪਾਲਣਾ ਕਰਦੇ ਹੋ, ਜੋ ਉਸਦੇ ਬਚਨ ਨੂੰ ਪੂਰਾ ਕਰਦੇ ਹੋ।
21ਹੇ ਸਵਰਗ ਦੀ ਸਾਰੀ ਸੈਨਾਂਂ, ਯਾਹਵੇਹ ਦੀ ਉਸਤਤ ਕਰੋ, ਤੁਸੀਂ ਜਿਹੜੇ ਉਹ ਦੇ ਸੇਵਕ ਹੋ ਤੇ ਉਹ ਦੀ ਮਰਜ਼ੀ ਨੂੰ ਪੂਰਿਆਂ ਕਰਦੇ ਹੋ।
22ਹੇ ਉਸ ਦੇ ਕਾਰਜੋ, ਯਾਹਵੇਹ ਦੀ ਮਹਿਮਾ ਕਰੋ, ਉਹ ਦੀ ਪਾਤਸ਼ਾਹੀ ਦੇ ਸਾਰਿਆਂ ਥਾਵਾਂ ਵਿੱਚ। ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ।