2ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ, ਅਤੇ ਉਸ ਦੇ ਕਿਸੇ ਵੀ ਉਪਕਾਰਾ ਨੂੰ ਨਾ ਭੁੱਲ!
3ਜੋ ਤੇਰੇ ਸਾਰੇ ਪਾਪਾਂ ਨੂੰ ਮਾਫ਼ ਕਰਦਾ ਹੈ, ਅਤੇ ਤੇਰੀਆਂ ਸਾਰੀਆਂ ਬਿਮਾਰੀਆਂ ਤੋਂ ਚੰਗਾ ਕਰਦਾ ਹੈ।
4ਯਾਹਵੇਹ ਤੇਰੀ ਜ਼ਿੰਦਗੀ ਨੂੰ ਟੋਏ ਤੋਂ ਛੁਟਕਾਰਾ ਦਿੰਦਾ ਹੈ ਅਤੇ ਤੇਰੇ ਸਿਰ ਉੱਤੇ ਪਿਆਰ ਅਤੇ ਦਯਾ ਦਾ ਤਾਜ ਰੱਖਦਾ ਹੈ।
5ਜੋ ਤੇਰੀਆਂ ਇੱਛਾਵਾਂ ਨੂੰ ਚੰਗੀਆਂ ਚੀਜ਼ਾਂ ਨਾਲ ਸੰਤੁਸ਼ਟ ਕਰਦਾ ਹੈ, ਤਾਂ ਜੋ ਤੇਰੀ ਜਵਾਨੀ ਉਕਾਬ ਦੀ ਤਰ੍ਹਾਂ ਨਵੀਂ ਹੋ ਜਾਵੇ।
6ਯਾਹਵੇਹ ਧਾਰਮਿਕਤਾ ਦੇ ਕੰਮ ਅਤੇ ਨਿਆਂ, ਸਾਰੇ ਦੱਬੇ-ਕੁਚਲੇ ਲੋਕਾਂ ਲਈ ਕਰਦਾ ਹੈ।