ਜ਼ਬੂਰਾਂ 103

ਜੋ ਤੇਰੀਆਂ ਇੱਛਾਵਾਂ ਨੂੰ ਚੰਗੀਆਂ ਚੀਜ਼ਾਂ ਨਾਲ ਸੰਤੁਸ਼ਟ ਕਰਦਾ ਹੈ, ਤਾਂ ਜੋ ਤੇਰੀ ਜਵਾਨੀ ਉਕਾਬ ਦੀ ਤਰ੍ਹਾਂ ਨਵੀਂ ਹੋ ਜਾਵੇ।

Psalm 103:5 (UKJV) Who satisfies your mouth with good things; so that your youth is renewed like the eagle's.

3ਜੋ ਤੇਰੇ ਸਾਰੇ ਪਾਪਾਂ ਨੂੰ ਮਾਫ਼ ਕਰਦਾ ਹੈ, ਅਤੇ ਤੇਰੀਆਂ ਸਾਰੀਆਂ ਬਿਮਾਰੀਆਂ ਤੋਂ ਚੰਗਾ ਕਰਦਾ ਹੈ।

4ਯਾਹਵੇਹ ਤੇਰੀ ਜ਼ਿੰਦਗੀ ਨੂੰ ਟੋਏ ਤੋਂ ਛੁਟਕਾਰਾ ਦਿੰਦਾ ਹੈ ਅਤੇ ਤੇਰੇ ਸਿਰ ਉੱਤੇ ਪਿਆਰ ਅਤੇ ਦਯਾ ਦਾ ਤਾਜ ਰੱਖਦਾ ਹੈ।

5ਜੋ ਤੇਰੀਆਂ ਇੱਛਾਵਾਂ ਨੂੰ ਚੰਗੀਆਂ ਚੀਜ਼ਾਂ ਨਾਲ ਸੰਤੁਸ਼ਟ ਕਰਦਾ ਹੈ, ਤਾਂ ਜੋ ਤੇਰੀ ਜਵਾਨੀ ਉਕਾਬ ਦੀ ਤਰ੍ਹਾਂ ਨਵੀਂ ਹੋ ਜਾਵੇ।

6ਯਾਹਵੇਹ ਧਾਰਮਿਕਤਾ ਦੇ ਕੰਮ ਅਤੇ ਨਿਆਂ, ਸਾਰੇ ਦੱਬੇ-ਕੁਚਲੇ ਲੋਕਾਂ ਲਈ ਕਰਦਾ ਹੈ।

7ਉਸ ਨੇ ਆਪਣੇ ਰਾਹ ਮੋਸ਼ੇਹ ਉੱਤੇ, ਆਪਣੇ ਕੰਮਾਂ ਨੂੰ ਇਸਰਾਏਲ ਦੇ ਲੋਕਾਂ ਉੱਤੇ ਪ੍ਰਗਟ ਕੀਤਾ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.