4ਯਾਹਵੇਹ ਤੇਰੀ ਜ਼ਿੰਦਗੀ ਨੂੰ ਟੋਏ ਤੋਂ ਛੁਟਕਾਰਾ ਦਿੰਦਾ ਹੈ ਅਤੇ ਤੇਰੇ ਸਿਰ ਉੱਤੇ ਪਿਆਰ ਅਤੇ ਦਯਾ ਦਾ ਤਾਜ ਰੱਖਦਾ ਹੈ।
5ਜੋ ਤੇਰੀਆਂ ਇੱਛਾਵਾਂ ਨੂੰ ਚੰਗੀਆਂ ਚੀਜ਼ਾਂ ਨਾਲ ਸੰਤੁਸ਼ਟ ਕਰਦਾ ਹੈ, ਤਾਂ ਜੋ ਤੇਰੀ ਜਵਾਨੀ ਉਕਾਬ ਦੀ ਤਰ੍ਹਾਂ ਨਵੀਂ ਹੋ ਜਾਵੇ।
6ਯਾਹਵੇਹ ਧਾਰਮਿਕਤਾ ਦੇ ਕੰਮ ਅਤੇ ਨਿਆਂ, ਸਾਰੇ ਦੱਬੇ-ਕੁਚਲੇ ਲੋਕਾਂ ਲਈ ਕਰਦਾ ਹੈ।
7ਉਸ ਨੇ ਆਪਣੇ ਰਾਹ ਮੋਸ਼ੇਹ ਉੱਤੇ, ਆਪਣੇ ਕੰਮਾਂ ਨੂੰ ਇਸਰਾਏਲ ਦੇ ਲੋਕਾਂ ਉੱਤੇ ਪ੍ਰਗਟ ਕੀਤਾ:
8ਯਾਹਵੇਹ ਮਿਹਰਬਾਨ ਅਤੇ ਦਯਾਵਾਨ ਹੈ, ਗੁੱਸੇ ਵਿੱਚ ਧੀਰਜ ਹੈ, ਪਿਆਰ ਨਾਲ ਭਰਭੂਰ ਹੈ।