32ਜਦੋਂ ਉਹ ਧਰਤੀ ਵੱਲ ਵੇਖਦਾ ਹੈ ਅਤੇ ਉਹ ਕੰਬ ਉੱਠਦੀ ਹੈ, ਉਹ ਪਹਾੜਾਂ ਨੂੰ ਛੂੰਹਦਾ ਹੈ ਅਤੇ ਉਹਨਾਂ ਵਿੱਚੋਂ ਧੂੰਆਂ ਨਿਕਲਦਾ ਹੈ।
33ਮੈਂ ਜੀਵਨ ਭਰ ਯਾਹਵੇਹ ਦੀ ਉਸਤਤ ਕਰਾਂਗਾ; ਜਿੰਨਾ ਚਿਰ ਮੈਂ ਹਾਂ, ਮੈਂ ਆਪਣੇ ਪਰਮੇਸ਼ਵਰ ਲਈ ਭਜਨ ਗਾਵਾਂਗਾ।
34ਮੇਰੀ ਭਗਤੀ ਉਸਨੂੰ ਪ੍ਰਸੰਨ ਕਰੇ, ਕਿਉਂ ਜੋ ਮੈਂ ਯਾਹਵੇਹ ਵਿੱਚ ਮਗਨ ਰਹਾਂਗਾ।
35ਪਾਪੀ ਧਰਤੀ ਤੋਂ ਨਾਸ ਹੋ ਜਾਣ, ਦੁਸ਼ਟ ਮੁੜ ਨਾ ਵੇਖਣਗੇ। ਹੇ ਮੇਰੀ ਜਾਨ, ਯਾਹਵੇਹ ਨੂੰ ਮੁਬਾਰਕ ਆਖ। ਯਾਹਵੇਹ ਦੀ ਉਸਤਤ ਹੋਵੇ।