38ਜਦੋਂ ਇਸਰਾਏਲੀ ਦੇਸ਼ ਛੱਡ ਕੇ ਜਾ ਰਹੇ ਸਨ ਤਾਂ ਮਿਸਰੀ ਖੁਸ਼ ਸਨ, ਕਿਉਂਕਿ ਇਸਰਾਏਲ ਦਾ ਡਰ ਉਹਨਾਂ ਉੱਤੇ ਛਾ ਗਿਆ ਸੀ।
39ਯਾਹਵੇਹ ਨੇ ਉਹਨਾਂ ਨੂੰ ਢੱਕਣ ਲਈ ਇੱਕ ਬੱਦਲ ਨੂੰ ਫ਼ੈਲਾਇਆ, ਅਤੇ ਰਾਤ ਨੂੰ ਰੌਸ਼ਨੀ ਲਈ ਇੱਕ ਅੱਗ ਵੀ।
40ਉਹਨਾਂ ਨੇ ਮੰਗਿਆ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਖਾਣ ਲਈ ਬਟੇਰੇ ਦਿੱਤੇ। ਅਤੇ ਉਹਨਾਂ ਨੂੰ ਸਵਰਗੀ ਭੋਜਨ ਨਾਲ ਵੀ ਸੰਤੁਸ਼ਟ ਕੀਤਾ।
41ਪਰਮੇਸ਼ਵਰ ਨੇ ਚੱਟਾਨ ਨੂੰ ਖੋਲ੍ਹਿਆ ਅਤੇ ਪਾਣੀ ਵਗਣ ਲੱਗਾ, ਇਹ ਪਾਣੀ ਜੰਗਲ ਵਿੱਚ ਨਦੀ ਵਾਂਗ ਵਹਿਣ ਲੱਗਾ।
42ਕਿਉਂਕਿ ਉਸ ਨੇ ਆਪਣੇ ਸੇਵਕ ਅਬਰਾਹਾਮ ਨਾਲ ਕੀਤੇ ਆਪਣੇ ਪਵਿੱਤਰ ਵਾਅਦੇ ਨੂੰ ਚੇਤੇ ਰੱਖਿਆ।